Online Bible

- Advertisements -




ਗਲਾਤਿਯਾ 2:12 - ਪਵਿੱਤਰ ਬਾਈਬਲ

12 ਇਹ ਉਦੋਂ ਹੋਇਆ ਜਦੋਂ ਪਤਰਸ ਪਹਿਲਾਂ ਪਹਿਲਾਂ ਅੰਤਾਕਿਯਾ ਵਿੱਚ ਆਇਆ। ਉਸ ਨੇ ਗੈਰ ਯਹੂਦੀ ਲੋਕਾਂ ਨਾਲ ਦੋਸਤੀ ਕੀਤੀ ਅਤੇ ਭੋਜਨ ਸਾਂਝਾ ਕੀਤਾ। ਪਰ ਫ਼ੇਰ ਕੁਝ ਯਹੂਦੀ ਲੋਕ ਯਾਕੂਬ ਵੱਲੋਂ ਆਏ। ਜਦੋਂ ਇਹ ਯਹੂਦੀ ਆਏ ਤਾਂ ਪਤਰਸ ਨੇ ਗੈਰ ਯਹੂਦੀਆਂ ਨਾਲ ਖਾਣਾ ਛੱਡ ਦਿੱਤਾ। ਪਤਰਸ ਨੇ ਆਪਣੇ ਆਪ ਨੂੰ ਗੈਰ ਯਹੂਦੀਆਂ ਤੋਂ ਵੱਖ ਕਰ ਲਿਆ। ਉਹ ਉਨ੍ਹਾਂ ਯਹੂਦੀਆਂ ਤੋਂ ਡਰਦਾ ਸੀ ਜਿਹੜੇ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਸਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਾਹੀਦੀ ਹੈ।

See the chapter Copy

ਪਵਿੱਤਰ ਬਾਈਬਲ O.V. Bible (BSI)

12 ਇਸ ਲਈ ਕਿ ਉਸ ਤੋਂ ਅਗੇ ਜੋ ਕਈਕੁ ਜਣੇ ਯਾਕੂਬ ਦੀ ਵੱਲੋਂ ਆਏ ਉਹ ਪਰਾਈ ਕੌਮ ਵਾਲਿਆਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਾਂ ਓਹ ਆਏ ਤਾਂ ਸੁੰਨਤੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹਟ ਗਿਆ ਅਤੇ ਆਪਣੇ ਆਪ ਨੂੰ ਅੱਡ ਕੀਤਾ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਇਸ ਲਈ ਕਿ ਉਸ ਤੋਂ ਪਹਿਲਾਂ ਜਦੋਂ ਕਈ ਜਣੇ ਯਾਕੂਬ ਦੀ ਵੱਲੋਂ ਆਏ ਤਾਂ ਉਹ ਪਰਾਈਆਂ ਕੌਮਾਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਦੋਂ ਉਹ ਆਏ ਤਾਂ ਯਹੂਦੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹੱਟ ਗਿਆ ਅਤੇ ਆਪਣੇ ਆਪ ਨੂੰ ਅਲੱਗ ਕੀਤਾ।

See the chapter Copy

ਪਵਿੱਤਰ ਬਾਈਬਲ (Revised Common Language North American Edition)

12 ਪਹਿਲਾਂ ਉਹ ਪਰਾਈਆਂ ਕੌਮਾਂ ਦੇ ਨਾਲ ਬੈਠ ਕੇ ਭੋਜਨ ਕਰਦਾ ਸੀ ਪਰ ਜਦੋਂ ਕੁਝ ਲੋਕ ਯਾਕੂਬ ਕੋਲੋਂ ਉੱਥੇ ਆਏ ਤਾਂ ਉਹ ਆਪਣੇ ਆਪ ਨੂੰ ਪਿੱਛੇ ਖਿੱਚਣ ਲੱਗਾ ਅਤੇ ਅਲੱਗ ਰਹਿਣ ਲੱਗਾ ਕਿਉਂਕਿ ਉਹ ਉਹਨਾਂ ਤੋਂ ਡਰਨ ਲੱਗਾ ਜਿਹੜੇ ਸੁੰਨਤ ਦੇ ਹੱਕ ਵਿੱਚ ਸਨ ।

See the chapter Copy

ਪੰਜਾਬੀ ਮੌਜੂਦਾ ਤਰਜਮਾ

12 ਕਿਉਂਕਿ ਯਾਕੋਬ ਕੋਲੋ ਕੁਝ ਮਨੁੱਖ ਆਉਣ ਤੋਂ ਪਹਿਲਾਂ, ਉਹ ਗ਼ੈਰ-ਯਹੂਦੀ ਲੋਕਾਂ ਨਾਲ ਖਾਂਦਾ ਹੁੰਦਾ ਸੀ। ਪਰ ਜਦੋਂ ਉਹ ਪਹੁੰਚੇ, ਤਾਂ ਉਹ ਪਿੱਛੇ ਹਟਣ ਲੱਗਾ ਅਤੇ ਆਪਣੇ ਆਪ ਨੂੰ ਗ਼ੈਰ-ਯਹੂਦੀ ਭਰਾਵਾਂ ਤੋਂ ਵੱਖ ਕਰਨ ਲੱਗਾ ਕਿਉਂਕਿ ਉਹ ਸੁੰਨਤ ਸਮੂਹ ਦੇ ਲੋਕਾਂ ਤੋਂ ਡਰਦਾ ਸੀ।

See the chapter Copy

Punjabi Standard Bible

12 ਇਸ ਲਈ ਕਿ ਯਾਕੂਬ ਵੱਲੋਂ ਕੁਝ ਵਿਅਕਤੀਆਂ ਦੇ ਆਉਣ ਤੋਂ ਪਹਿਲਾਂ ਉਹ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਖਾਂਦਾ ਸੀ, ਪਰ ਜਦੋਂ ਉਹ ਆਏ ਤਾਂ ਸੁੰਨਤੀ ਲੋਕਾਂ ਦੇ ਡਰ ਦੇ ਕਾਰਨ ਉਨ੍ਹਾਂ ਤੋਂ ਪਿਛਾਂਹ ਹਟਣ ਅਤੇ ਕਿਨਾਰਾ ਕਰਨ ਲੱਗਾ।

See the chapter Copy




ਗਲਾਤਿਯਾ 2:12

Follow us:

Advertisements


Advertisements