Online Bible

- Advertisements -




ਅਸਤਰ 3:13 - ਪਵਿੱਤਰ ਬਾਈਬਲ

13 ਉਹ ਚਿੱਠੀਆਂ ਸ਼ਂਦੇਸ਼ਵਾਹਕਾਂ ਰਾਹੀਂ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਭੇਜੀਆਂ ਗਈਆਂ ਜੋ ਕਿ ਯਹੂਦੀਆਂ ਨੂੰ ਮਾਰਨ, ਵਢ੍ਢਣ, ਤੇ ਪੂਰਨ ਤੌਰ ਤੇ ਤਬਾਹ ਕਰਨ ਦੇ ਹੁਕਮ ਸਨ। ਇਸ ਵਿੱਚ ਜਵਾਨ ਅਤੇ ਬੁੱਢੇ ਲੋਕਾਂ ਨੂੰ, ਬੱਚਿਆਂ, ਜੁਆਕਾਂ ਅਤੇ ਔਰਤਾਂ ਸਭਨਾਂ ਨੂੰ ਇੱਕੋ ਹੀ ਦਿਨ ਵਿੱਚ ਖਤਮ ਕਰਨ ਦਾ ਆਦੇਸ਼ ਸੀ। ਉਹ ਦਿਨ ਆਦਰ ਮਹੀਨੇ ਦੇ, ਕਿ ਬਾਰ੍ਹਵੇ ਮਹੀਨੇ ਬਾਰ੍ਹਵੇਂ ਦਿਨ ਤੇ ਆਇਆ, ਅਤੇ ਇਸ ਦਿਨ ਨੂੰ ਇਹ ਹੁਕਮ ਹੋਇਆ ਕਿ ਯਹੂਦੀਆਂ ਦਾ ਸਭ ਕੁਝ ਧੰਨ-ਮਾਲ ਲੁੱਟ ਲਿਆ ਜਾਵੇ।

See the chapter Copy

ਪਵਿੱਤਰ ਬਾਈਬਲ O.V. Bible (BSI)

13 ਅਤੇ ਇਹ ਚਿੱਠੀਆਂ ਡਾਕੀਆਂ ਦੇ ਰਾਹੀਂ ਪਾਤਸ਼ਾਹ ਦੇ ਸਾਰੇ ਸੂਬਿਆਂ ਨੂੰ ਘੱਲੀਆ ਗਈਆਂ ਕਿ ਸਾਰੇ ਯਹੂਦੀ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰਵੀਂ ਤਾਰੀਖ ਨੂੰ ਕੀ ਜੁਆਨ ਕੀ ਬੁੱਢਾ ਕੀ ਬੱਚਾ ਕੀ ਤੀਵੀਂ ਇੱਕੇ ਹੀ ਦਿਨ ਵਿੱਚ ਨਾਸ਼ ਕੀਤੇ ਜਾਣ ਅਰ ਵੱਢ ਸੁੱਟੇ ਜਾਣ ਅਰ ਮਿਟਾ ਦਿੱਤੇ ਜਾਣ ਅਰ ਉਨ੍ਹਾਂ ਦਾ ਮਾਲ ਧਨ ਲੁੱਟਿਆ ਜਾਵੇ

See the chapter Copy

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

13 ਰਾਜ ਦੇ ਹਰੇਕ ਸੂਬੇ ਵਿੱਚ ਇਹ ਹੁਕਮਨਾਮੇ ਸੰਦੇਸ਼ਵਾਹਕਾਂ ਦੇ ਰਾਹੀਂ ਇਸ ਉਦੇਸ਼ ਨਾਲ ਭੇਜੇ ਗਏ ਕਿ ਸਾਰੇ ਯਹੂਦੀ ਅਦਾਰ ਨਾਮਕ ਬਾਰਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਭਾਵੇਂ ਜੁਆਨ, ਭਾਵੇਂ ਬੁੱਢਾ, ਭਾਵੇਂ ਬੱਚਾ, ਭਾਵੇਂ ਇਸਤਰੀ, ਸਾਰੇ ਇੱਕ ਹੀ ਦਿਨ ਵਿੱਚ ਮਾਰ ਦਿੱਤੇ ਜਾਣ, ਨਾਸ ਕੀਤੇ ਜਾਣ ਅਤੇ ਮਿਟਾ ਦਿੱਤੇ ਜਾਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲਿਆ ਜਾਵੇ।

See the chapter Copy




ਅਸਤਰ 3:13

Follow us:

Advertisements


Advertisements