ਅਸਤਰ 1:13 - ਪਵਿੱਤਰ ਬਾਈਬਲ13-14 ਇਹ ਰੀਤ ਸੀ ਕਿ ਪਾਤਸ਼ਾਹ ਅਨੁਭਵੀ ਲੋਕਾਂ ਤੋਂ ਕਨੂੰਨ ਅਤੇ ਸਜ਼ਾ ਲਈ ਸਲਾਹ ਲੈਂਦਾ ਹੁੰਦਾ ਸੀ। ਇਸ ਲਈ ਅਹਸ਼ਵੇਰੋਸ਼ ਨੇ ਸਿਆਣੇ ਲੋਕਾਂ ਅਤੇ ਕਨੂੰਨ ਨੂੰ ਜਾਨਣ ਵਾਲਿਆਂ ਦੀ ਸਲਾਹ ਲਈ। ਇਹ ਸਿਆਣੇ ਆਦਮੀ ਪਾਤਸ਼ਾਹ ਦੇ ਬੜੇ ਨਜ਼ਦੀਕੀ ਸਨ ਜਿਨ੍ਹਾਂ ਦੇ ਨਾਮ ਸਨ: ਕਰਸ਼ਨਾ, ਸ਼ੇਬਾਰ, ਅਧਮਾਬਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਫਾਰਸ ਅਤੇ ਮਾਦਾ ਦੇ ਅੱਤ ਮਹੱਤਵਪੂਰਣ ਸ਼ਾਸਕ ਸਨ ਅਤੇ ਇਨ੍ਹਾਂ ਕੋਲ ਖਾਸ ਸਹੂਲਤਾਂ ਅਤੇ ਪਾਤਸ਼ਾਹ ਨੂੰ ਮਿਲਣ ਦੇ ਹੱਕ ਸਨ। ਅਤੇ ਉਹ ਰਾਜ ਵਿੱਚ ਉੱਚ ਪਦਾਂ ਦੇ ਸ਼ਾਸਕ ਸਨ। See the chapterਪਵਿੱਤਰ ਬਾਈਬਲ O.V. Bible (BSI)13 ਤਦ ਪਾਤਸ਼ਾਹ ਨੇ ਬੁੱਧਵਾਨਾਂ ਨੂੰ ਆਖਿਆ ਜਿਹੜੇ ਸਮਿਆਂ ਦੇ ਦੇ ਸਿਆਣੂ ਸਨ- ਕਿਉਂਕਿ ਪਾਤਸ਼ਾਹ ਦੀ ਨੀਤੀ ਸਾਰੇ ਕਨੂਨ ਅਤੇ ਨਿਆਉਂ ਦੇ ਜਾਣਨ ਵਾਲਿਆ ਲਈ ਅਜੇਹੀ ਹੀ ਸੀ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ13 ਤਦ ਰਾਜਾ ਨੇ ਸਾਰੇ ਕਨੂੰਨਾਂ ਅਤੇ ਨਿਯਮਾਂ ਨੂੰ ਜਾਣਨ ਵਾਲੇ ਬੁੱਧਵਾਨਾਂ ਨੂੰ ਪੁੱਛਿਆ ਕਿਉਂਕਿ ਉਹ ਸਾਰੇ ਕਨੂੰਨ ਬਣਾਉਣ ਅਤੇ ਨਿਆਂ ਕਰਨ ਲਈ ਇਸੇ ਤਰ੍ਹਾਂ ਹੀ ਕਰਦਾ ਸੀ। See the chapter |