ਅਫ਼ਸੁਸ 2:2 - ਪਵਿੱਤਰ ਬਾਈਬਲ2 ਹਾਂ, ਅਤੀਤ ਵਿੱਚ ਤੁਸੀਂ ਇਹ ਪਾਪ ਕਰਦੇ ਹੋਏ ਜੀਵਨ ਬਤੀਤ ਕੀਤਾ। ਤੁਸੀਂ ਦੁਨੀਆਂ ਦੇ ਲੋਕਾਂ ਵਾਂਗ ਜੀਵਨ ਬਤੀਤ ਕੀਤਾ ਤੁਸੀਂ ਸੰਸਾਰ ਵਿੱਚ ਬਦੀ ਦੀਆਂ ਸ਼ਕਤੀਆਂ ਦੇ ਹਾਕਮ ਦੇ ਚੇਲੇ ਸੀ। ਹੁਣ ਇਹੀ ਆਤਮਾ ਉਨ੍ਹਾਂ ਲੋਕਾਂ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਪਰਮੇਸ਼ੁਰ ਨੂੰ ਅਵੱਗਿਆਕਾਰੀ ਹਨ। See the chapterਪਵਿੱਤਰ ਬਾਈਬਲ O.V. Bible (BSI)2 ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਓ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੀ ਰੀਤੀ ਅਨੁਸਾਰ ਹਵਾਈ ਇਖ਼ਤਿਆਰ ਦੇ ਸਰਦਾਰ ਦੇ ਅਰਥਾਤ ਉਸ ਆਤਮਾ ਦੇ ਅਨੁਸਾਰ ਅੱਗੇ ਚਲਦੇ ਸੀ, ਜਿਹੜੀ ਹੁਣ ਅਣ-ਆਗਿਆਕਾਰੀ ਦੇ ਪੁੱਤਰਾਂ ਵਿੱਚ ਕੰਮ ਕਰਦੀ ਹੈ! See the chapterਪਵਿੱਤਰ ਬਾਈਬਲ (Revised Common Language North American Edition)2 ਉਸ ਸਮੇਂ ਤੁਸੀਂ ਇਸ ਸੰਸਾਰ ਦੇ ਬੁਰੇ ਰਾਹਾਂ ਉੱਤੇ ਚੱਲਦੇ ਸੀ ਅਤੇ ਉਸ ਆਤਮਾ ਦੇ ਅਧੀਨ ਸੀ ਜਿਹੜੀ ਅਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ । ਇਹ ਆਤਮਾ ਇਸ ਸਮੇਂ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜਿਹੜੇ ਪਰਮੇਸ਼ਰ ਦੇ ਹੁਕਮ ਨਹੀਂ ਮੰਨਦੇ । See the chapterਪੰਜਾਬੀ ਮੌਜੂਦਾ ਤਰਜਮਾ2 ਉਸੇ ਸਮੇਂ ਤੁਸੀਂ ਇਸ ਸੰਸਾਰ ਦੇ ਤਰੀਕਿਆਂ ਨਾਲ ਚੱਲਦੇ ਸੀ ਅਤੇ ਸ਼ੈਤਾਨ ਦੇ ਅਧਿਕਾਰੀ ਸੀ। ਉਹ ਆਤਮਾ ਜੋ ਹੁਣ ਅਣ-ਆਗਿਆਕਾਰ ਲੋਕਾਂ ਵਿੱਚ ਕੰਮ ਕਰ ਰਹੀ ਹੈ। See the chapterPunjabi Standard Bible2 ਜਿਨ੍ਹਾਂ ਵਿੱਚ ਤੁਸੀਂ ਪਹਿਲਾਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਪ੍ਰਧਾਨ ਅਰਥਾਤ ਉਸ ਆਤਮਾ ਦੇ ਅਨੁਸਾਰ ਚੱਲਦੇ ਸੀ ਜਿਹੜੀ ਹੁਣ ਆਗਿਆ ਨਾ ਮੰਨਣ ਵਾਲਿਆਂ ਵਿੱਚ ਕੰਮ ਕਰਦੀ ਹੈ। See the chapter |