ਬਿਵਸਥਾ 2:12 - ਪਵਿੱਤਰ ਬਾਈਬਲ12 ਹੋਰੀ ਲੋਕ ਵੀ ਪਹਿਲਾਂ ਸੇਈਰ ਵਿੱਚ ਰਹਿੰਦੇ ਸਨ ਪਰ ਏਸਾਓ ਦੇ ਲੋਕਾਂ ਨੇ ਉਨ੍ਹਾਂ ਦੀ ਧਰਤੀ ਖੋਹ ਲਈ। ਏਸਾਓ ਦੇ ਲੋਕਾਂ ਨੇ ਹੋਰੀ ਲੋਕਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਉੱਤੇ ਵੱਸ ਗਏ। ਇਹ ਉਹੋ ਜਿਹੀ ਗੱਲ ਹੈ ਜਿਹੋ ਜਿਹੀ ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਵਿੱਚ ਰਹਿੰਦੇ ਲੋਕਾਂ ਨਾਲ ਕੀਤੀ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਬਨਾਉਣ ਲਈ ਦਿੱਤੀ ਸੀ।) See the chapterਪਵਿੱਤਰ ਬਾਈਬਲ O.V. Bible (BSI)12 ਹੋਰੀ ਵੀ ਪਹਿਲਿਆਂ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗੋਂ ਉਨ੍ਹਾਂ ਨੂੰ ਨਾਸ ਕਰ ਕੇ ਆਪ ਉਨ੍ਹਾਂ ਦੇ ਥਾਂ ਵੱਸ ਗਏ ਜਿਵੇਂ ਇਸਰਾਏਲ ਨੇ ਆਪਣੀ ਮਿਲਖ ਦੇ ਦੇਸ ਵਿੱਚ ਕੀਤਾ ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ12 ਹੋਰੀ ਵੀ ਪਹਿਲੇ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ, ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗਿਓਂ ਉਨ੍ਹਾਂ ਦਾ ਨਾਸ ਕਰਕੇ ਆਪ ਉਨ੍ਹਾਂ ਦੇ ਸਥਾਨ ਤੇ ਵੱਸ ਗਏ, ਜਿਵੇਂ ਇਸਰਾਏਲ ਨੇ ਆਪਣੀ ਵਿਰਾਸਤ ਦੇ ਦੇਸ਼ ਵਿੱਚ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ। See the chapter |