ਬਿਵਸਥਾ 1:15 - ਪਵਿੱਤਰ ਬਾਈਬਲ15 “ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ। See the chapterਪਵਿੱਤਰ ਬਾਈਬਲ O.V. Bible (BSI)15 ਸੋ ਮੈਂ ਤੁਹਾਡੇ ਗੋਤਾਂ ਦੇ ਮੁਖੀਆਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਮੰਨੇ ਦੰਨੇ ਮਨੁੱਖ ਸਨ ਅਤੇ ਤੁਹਾਡੇ ਉੱਤੇ ਸਰਦਾਰ ਠਹਿਰਾਏ ਅਰਥਾਤ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ, ਅਤੇ ਦਸਾਂ ਦੇ ਸਰਦਾਰ, ਨਾਲੇ ਤੁਹਾਡੇ ਗੋਤਾਂ ਦੇ ਹੁੱਦੇਦਾਰ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ15 ਇਸ ਲਈ ਮੈਂ ਤੁਹਾਡੇ ਗੋਤਾਂ ਦੇ ਪ੍ਰਧਾਨਾਂ ਨੂੰ ਲਿਆ ਜਿਹੜੇ ਬੁੱਧਵਾਨ ਅਤੇ ਗਿਆਨੀ ਮਨੁੱਖ ਸਨ ਅਤੇ ਤੁਹਾਡੇ ਉੱਤੇ ਪ੍ਰਧਾਨ ਠਹਿਰਾਇਆ ਅਰਥਾਤ ਹਜ਼ਾਰਾਂ ਦੇ ਪ੍ਰਧਾਨ, ਸੈਂਕੜਿਆਂ ਦੇ ਪ੍ਰਧਾਨ, ਪੰਜਾਹਾਂ ਦੇ ਪ੍ਰਧਾਨ ਅਤੇ ਦਸਾਂ ਦੇ ਪ੍ਰਧਾਨ, ਨਾਲ ਹੀ ਤੁਹਾਡੇ ਗੋਤਾਂ ਦੇ ਆਗੂਆਂ ਨੂੰ ਵੀ ਲਿਆ। See the chapter |