ਦਾਨੀਏਲ 3:27 - ਪਵਿੱਤਰ ਬਾਈਬਲ27 ਜਦੋਂ ਉਹ ਬਾਹਰ ਆ ਗਏ, ਸ਼ਾਟਰਾਪ, ਪਰੀਫ਼ੈਕਟ ਗਵਰਨਰ ਅਤੇ ਸ਼ਾਹੀ ਸਲਾਹਕਾਰ ਉਨ੍ਹਾਂ ਦੇ ਦੁਆਲੇ ਇਕੱਠੇ ਹੋ ਗਏ। ਉਹ ਦੇਖ ਸੱਕਦੇ ਸਨ ਕਿ ਅੱਗ ਨੇ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੂੰ ਨਹੀਂ ਸਾੜਿਆ ਸੀ। ਉਨ੍ਹਾਂ ਦੇ ਸ਼ਰੀਰ ਬਿਲਕੁਲ ਵੀ ਨਹੀਂ ਸੜੇ ਸਨ। ਉਨ੍ਹਾਂ ਦੇ ਵਾਲ ਨਹੀਂ ਸੜੇ ਸਨ, ਉਨ੍ਹਾਂ ਦੇ ਚੋਲੇ ਨਹੀਂ ਸੜੇ ਸਨ, ਅਤੇ ਉਨ੍ਹਾਂ ਕੋਲੋਂ ਅਜਿਹੀ ਗੰਧ ਵੀ ਨਹੀਂ ਆਉਂਦੀ ਸੀ ਕਿ ਉਹ ਅੱਗ ਦੇ ਨੇੜੇ ਗਏ ਸਨ। See the chapterਪਵਿੱਤਰ ਬਾਈਬਲ O.V. Bible (BSI)27 ਅਤੇ ਸ਼ਜ਼ਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਨ੍ਹਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਨ੍ਹਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਨ੍ਹਾਂ ਦੇ ਸਿਰ ਦੇ ਵਾਲ ਝੁਲਸੇ, ਨਾ ਉਨ੍ਹਾਂ ਦੇ ਝੱਗਿਆਂ ਵਿੱਚ ਕੁਝ ਫਰਕ ਪਿਆ ਅਤੇ ਨਾ ਉਨ੍ਹਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ27 ਸ਼ਹਿਜਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਹਨਾਂ ਦੇ ਸਿਰ ਦੇ ਵਾਲ਼ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫ਼ਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ। See the chapter |