ਕੁਲੁੱਸੈ 2:1 - ਪਵਿੱਤਰ ਬਾਈਬਲ1 ਮੈ ਚਾਹੁੰਨਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਲਾਉਦਿਕੀਆ ਦੇ ਲੋਕਾਂ ਅਤੇ ਉਨ੍ਹਾਂ ਹੋਰ ਲੋਕਾਂ ਦੀ ਸਹਾਇਤਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਦੇਖਿਆ ਨਹੀਂ। See the chapterਪਵਿੱਤਰ ਬਾਈਬਲ O.V. Bible (BSI)1 ਮੈਂ ਚਾਹੁੰਦਾ ਹਾਂ ਭਈ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਲਈ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਨਹੀਂ ਡਿਠਾ ਕੇਡਾ ਜਤਨ ਕਰਦਾ ਹਾਂ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ1 ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਕਦੇ ਨਹੀਂ ਵੇਖਿਆ ਕਿੰਨੀ ਮਿਹਨਤ ਕਰਦਾ ਹਾਂ। See the chapterਪਵਿੱਤਰ ਬਾਈਬਲ (Revised Common Language North American Edition)1 ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿੰਨੀ ਮਿਹਨਤ ਨਾਲ ਤੁਹਾਡੇ, ਲਾਉਦੀਕਿਯਾ ਨਿਵਾਸੀਆਂ ਅਤੇ ਉਹਨਾਂ ਸਾਰਿਆਂ ਦੇ ਲਈ ਜਿਹਨਾਂ ਨੂੰ ਮੈਂ ਕਦੀ ਵੀ ਨਹੀਂ ਮਿਲਿਆ, ਸੰਘਰਸ਼ ਕਰ ਰਿਹਾ ਹਾਂ । See the chapterਪੰਜਾਬੀ ਮੌਜੂਦਾ ਤਰਜਮਾ1 ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਤੁਹਾਡੇ ਲਈ ਅਤੇ ਲਾਉਦਿਕੀਆ ਦੇ ਲੋਕਾਂ ਲਈ, ਅਤੇ ਉਹਨਾਂ ਸਾਰਿਆਂ ਲਈ ਜੋ ਮੈਨੂੰ ਨਿੱਜੀ ਤੌਰ ਉੱਤੇ ਨਹੀਂ ਮਿਲੇ ਹਨ ਲਈ ਕਿੰਨੀ ਮੁਸ਼ਕਲ ਨਾਲ ਮੁਕਾਬਲਾ ਕਰ ਰਿਹਾ ਹਾਂ। ਮੇਰਾ ਟੀਚਾ ਇਹ See the chapterPunjabi Standard Bible1 ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮੈਂ ਤੁਹਾਡੇ ਲਈ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਵੀ ਜਿਨ੍ਹਾਂ ਨੇ ਮੈਨੂੰ ਆਹਮੋ-ਸਾਹਮਣੇ ਨਹੀਂ ਵੇਖਿਆ ਕਿੰਨਾ ਸੰਘਰਸ਼ ਕਰਦਾ ਹਾਂ, See the chapter |