ਰਸੂਲਾਂ 5:23 - ਪਵਿੱਤਰ ਬਾਈਬਲ23 ਉਨ੍ਹਾਂ ਆਦਮੀਆਂ ਕਿਹਾ, “ਜੇਲ੍ਹ ਬੰਦ ਸੀ ਅਤੇ ਉਸ ਨੂੰ ਜਿੰਦਰਾ ਵੀ ਲੱਗਿਆ ਹੋਇਆ ਸੀ। ਅਤੇ ਦਰਵਾਜ਼ਿਆਂ ਤੇ ਦਰਬਾਨ ਵੀ ਖੜ੍ਹੇ ਹੋਏ ਸਨ, ਪਰ ਜਦ ਅਸੀਂ ਦਰਵਾਜ਼ੇ ਖੋਲ੍ਹੇ ਤਾਂ ਜੇਲ੍ਹ ਅੰਦਰੋਂ ਖਾਲੀ ਪਈ ਸੀ।” See the chapterਪਵਿੱਤਰ ਬਾਈਬਲ O.V. Bible (BSI)23 ਅਤੇ ਖ਼ਬਰ ਦਿੱਤੀ ਭਈ ਅਸਾਂ ਤਾਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਖਲੋਤੇ ਵੇਖਿਆ ਪਰ ਜਾਂ ਖੋਲ੍ਹਿਆ ਤਾਂ ਅੰਦਰ ਕਿਸੇ ਨੂੰ ਨਾ ਡਿੱਠਾ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ23 ਅਤੇ ਉਹਨਾਂ ਨੇ ਖ਼ਬਰ ਦਿੱਤੀ ਕਿ ਅਸੀਂ ਤਾਂ ਹਵਾਲਾਤ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਹੋਏ ਵੇਖਿਆ ਪਰ ਜਦੋਂ ਅਸੀਂ ਅੰਦਰ ਗਏ ਤਾਂ ਕਿਸੇ ਨੂੰ ਨਾ ਵੇਖਿਆ। See the chapterਪਵਿੱਤਰ ਬਾਈਬਲ (Revised Common Language North American Edition)23 “ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਬੰਦ ਦੇਖਿਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ੇ ਉੱਤੇ ਖੜ੍ਹੇ ਦੇਖਿਆ ਪਰ ਜਦੋਂ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਕੋਈ ਅੰਦਰ ਨਾ ਮਿਲਿਆ ।” See the chapterਪੰਜਾਬੀ ਮੌਜੂਦਾ ਤਰਜਮਾ23 “ਅਸੀਂ ਜੇਲ੍ਹ ਨੂੰ ਸੁਰੱਖਿਅਤ ਤਾਲੇ ਲੱਗੇ, ਅਤੇ ਫਾਟਕਾਂ ਉੱਤੇ ਪਹਿਰੇਦਾਰ ਖੜੇ ਹੋਏ ਵੇਖੇ; ਪਰ ਜਦੋਂ ਅਸੀਂ ਉਨ੍ਹਾਂ ਨੂੰ ਖੋਲ੍ਹਿਆ, ਤਾਂ ਸਾਨੂੰ ਅੰਦਰ ਕੋਈ ਨਹੀਂ ਮਿਲਿਆ।” See the chapterPunjabi Standard Bible23 ਅਤੇ ਕਿਹਾ, “ਅਸੀਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ਿਆਂ 'ਤੇ ਖੜ੍ਹੇ ਵੇਖਿਆ, ਪਰ ਜਦੋਂ ਦਰਵਾਜ਼ੇ ਖੋਲ੍ਹੇ ਤਾਂ ਅੰਦਰ ਕੋਈ ਨਾ ਮਿਲਿਆ” See the chapter |