ਰਸੂਲਾਂ 3:16 - ਪਵਿੱਤਰ ਬਾਈਬਲ16 “ਇਹ ਯਿਸੂ ਦੀ ਸ਼ਕਤੀ ਹੀ ਸੀ ਜਿਸਨੇ ਇਸ ਲੰਗੜ੍ਹੇ ਆਦਮੀ ਨੂੰ ਚੱਲਣ ਦੀ ਸ਼ਕਤੀ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂਕਿ ਅਸੀਂ ਯਿਸੂ ਦੀ ਸ਼ਕਤੀ ਵਿੱਚ ਯਕੀਨ ਕੀਤਾ। ਤੁਸੀਂ ਇਸ ਆਦਮੀ ਨੂੰ ਵੇਖ ਸੱਕਦੇ ਹੋ ਤੇ ਤੁਸੀਂ ਇਸ ਨੂੰ ਜਾਣਦੇ ਵੀ ਹੋ। ਇਹ ਯਿਸੂ ਵਿੱਚ ਆਪਣੇ ਵਿਸ਼ਵਾਸ ਕਾਰਣ ਚੰਗਾ ਹੋਇਆ ਹੈ ਅਤੇ ਤੁਸੀਂ ਸਭਨਾ ਨੇ ਵੇਖਿਆ ਕਿ ਇਹ ਕਿਵੇਂ ਵਾਪਰਿਆ। See the chapterਪਵਿੱਤਰ ਬਾਈਬਲ O.V. Bible (BSI)16 ਉਹ ਦੇ ਨਾਮ ਉੱਤੇ ਨਿਹਚਾ ਕਰਨ ਕਰਕੇ ਉਹ ਦੇ ਨਾਮ ਹੀ ਨੇ ਐਸ ਮਨੁੱਖ ਨੂੰ ਜਿਹ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਕੜਾ ਕੀਤਾ। ਹਾਂ, ਉਸੇ ਨਿਹਚਾ ਨੇ ਜਿਹੜੀ ਉਸ ਦੇ ਦੁਆਰੇ ਤੋਂ ਹੈ ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ16 ਉਹ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ, ਉਹ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਚੰਗਾ ਕੀਤਾ। ਹਾਂ, ਉਸੇ ਵਿਸ਼ਵਾਸ ਨੇ ਜਿਹੜੀ ਉਹ ਦੇ ਰਾਹੀਂ ਹੈ, ਇਹ ਪੂਰੀ ਚੰਗਿਆਈ ਤੁਹਾਡੇ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ। See the chapterਪਵਿੱਤਰ ਬਾਈਬਲ (Revised Common Language North American Edition)16 ਯਿਸੂ ਦੇ ਨਾਮ ਵਿੱਚ ਉਸ ਵਿਸ਼ਵਾਸ ਦੇ ਦੁਆਰਾ ਜਿਹੜਾ ਉਹਨਾਂ ਦੇ ਨਾਮ ਵਿੱਚ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ, ਸਮਰੱਥਾ ਮਿਲੀ ਹੈ । ਜਿਹੜਾ ਵਿਸ਼ਵਾਸ ਯਿਸੂ ਦੁਆਰਾ ਮਿਲਦਾ ਹੈ, ਉਸ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ । See the chapterਪੰਜਾਬੀ ਮੌਜੂਦਾ ਤਰਜਮਾ16 ਯਿਸ਼ੂ ਦੇ ਨਾਮ ਉੱਤੇ ਵਿਸ਼ਵਾਸ ਨਾਲ, ਇਹ ਆਦਮੀ ਜਿਸਨੂੰ ਤੁਸੀਂ ਵੇਖਦੇ ਹੋ ਅਤੇ ਜਾਣਦੇ ਵੀ ਹੋ ਉਹ ਤਕੜਾ ਕੀਤਾ ਗਿਆ। ਇਹ ਉਸ ਵਿਸ਼ਵਾਸ ਨੇ ਜਿਹੜਾ ਯਿਸ਼ੂ ਦੇ ਨਾਮ ਰਾਹੀਂ ਹੈ, ਉਸਨੂੰ ਪੂਰੀ ਤਰਾ ਚੰਗਾ ਕਰ ਦਿੱਤਾ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ। See the chapterPunjabi Standard Bible16 ਉਸ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ ਉਸ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ, ਤਕੜਾ ਕੀਤਾ ਅਤੇ ਉਸੇ ਵਿਸ਼ਵਾਸ ਨੇ ਜੋ ਉਸ ਦੇ ਦੁਆਰਾ ਹੈ, ਇਸ ਮਨੁੱਖ ਨੂੰ ਤੁਹਾਡੇ ਸਭ ਦੇ ਸਾਹਮਣੇ ਪੂਰੀ ਤੰਦਰੁਸਤੀ ਦਿੱਤੀ। See the chapter |