੨ ਸਮੂਏਲ 8:2 - ਪਵਿੱਤਰ ਬਾਈਬਲ2 ਦਾਊਦ ਨੇ ਮੋਆਬ ਦੇ ਲੋਕਾਂ ਨੂੰ ਵੀ ਹਰਾਇਆ। ਉਸ ਨੇ ਉਨ੍ਹਾਂ ਨੂੰ ਧਰਤੀ ਉੱਤੇ ਜਬਰਦਸਤੀ ਲੰਮੇ ਪਾ ਦਿੱਤਾ ਅਤੇ, ਫ਼ਿਰ ਉਨ੍ਹਾਂ ਨੂੰ ਅਲੱਗ ਅਲੱਗ ਪੰਗਤਾਂ ਵਿੱਚ ਵੱਖਰੇ ਕਰਨ ਲਈ ਰੱਸੇ ਦੀ ਵਰਤੋਂ ਕੀਤੀ। ਲੋਕਾਂ ਦੀਆਂ ਦੋ ਪੰਗਤਾਂ ਮਾਰੀਆਂ ਗਈਆਂ ਸਨ ਪਰ ਉਸ ਨੇ ਲੋਕਾਂ ਦੀ ਤੀਜੀ ਪੰਗਤ ਨੂੰ ਜਿਉਂਦਿਆਂ ਰਹਿਣ ਦਿੱਤਾ। ਇੰਝ ਮੋਆਬ ਦੇ ਲੋਕ ਦਾਊਦ ਦੇ ਦਾਸ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। See the chapterਪਵਿੱਤਰ ਬਾਈਬਲ O.V. Bible (BSI)2 ਅਤੇ ਉਸ ਨੇ ਮੋਆਬ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਡੇਗ ਕੇ ਜਰੀਬ ਨਾਲ ਮਿਣਿਆ ਅਰਥਾਤ ਦੋਂਹ ਜਰੀਬਾਂ ਨਾਲ ਉਨ੍ਹਾਂ ਨੂੰ ਮਿਣਿਆ ਜਿਨ੍ਹਾਂ ਦਾ ਨਾਸ ਕੀਤਾ ਅਤੇ ਇੱਕ ਪੂਰੀ ਜਰੀਬ ਨਾਲ ਉਨ੍ਹਾਂ ਨੂੰ ਮਿਣਿਆ ਜੋ ਜੀਉਂਦੇ ਛੱਡੇ ਸੋ ਮੋਆਬੀ ਦਾਊਦ ਦੇ ਟਹਿਲੂਏ ਬਣੇ ਅਤੇ ਨਜ਼ਰ ਲਿਆਏ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਅਤੇ ਉਸ ਨੇ ਮੋਆਬ ਦੇਸ ਨੂੰ ਜਿੱਤ ਲਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਲੰਮੇ ਪਾ ਕੇ ਡੋਰੀ ਨਾਲ ਉਨ੍ਹਾਂ ਨੂੰ ਮਿਣਿਆ ਅਰਥਾਤ ਦੋ ਡੋਰੀਆਂ ਤੱਕ ਮਿਣੇ ਗਏ ਲੋਕਾਂ ਨੂੰ ਘਾਤ ਕੀਤਾ ਅਤੇ ਇੱਕ ਡੋਰੀ ਤੱਕ ਮਿਣੇ ਗਏ ਲੋਕਾਂ ਨੂੰ ਜੀਉਂਦੇ ਛੱਡ ਦਿੱਤਾ, ਤਦ ਮੋਆਬੀ ਦਾਊਦ ਦੇ ਦਾਸ ਬਣ ਗਏ ਅਤੇ ਨਜ਼ਰਾਨੇ ਲਿਆਉਣ ਲੱਗੇ। See the chapter |