2 ਕੁਰਿੰਥੀ 2:4 - ਪਵਿੱਤਰ ਬਾਈਬਲ4 ਜਦੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੱਤਰ ਲਿਖਿਆ ਸੀ, ਤਾਂ ਮੈਂ ਬਹੁਤ ਪਰੇਸ਼ਾਨ ਅਤੇ ਦਿਲ ਵਿੱਚ ਬਹੁਤ ਉਦਾਸ ਸਾਂ। ਮੈਂ ਤੁਹਾਨੂੰ ਵੱਧੇਰੇ ਹੰਝੂਆਂ ਨਾਲ ਲਿਖਿਆ ਸੀ। ਮੈਂ ਆਪਣੀ ਲਿਖਤ ਰਾਹੀਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਇਸ ਲਈ ਖੱਤ ਲਿਖਿਆ ਸੀ ਤਾਂ ਜੋ ਤੁਸੀਂ ਇਹ ਜਾਣ ਸੱਕੋਂ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। See the chapterਪਵਿੱਤਰ ਬਾਈਬਲ O.V. Bible (BSI)4 ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਅੰਝੂ ਕੇਰ ਕੇਰ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪ੍ਰੇਮ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਵਧੀਕ ਕਰਦਾ ਹਾਂ।। See the chapterਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ4 ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ। See the chapterਪਵਿੱਤਰ ਬਾਈਬਲ (Revised Common Language North American Edition)4 ਉਹ ਪੱਤਰ ਮੈਂ ਤੁਹਾਨੂੰ ਬਹੁਤ ਦੁਖੀ ਅਤੇ ਭਾਰੇ ਦਿਲ ਦੇ ਨਾਲ ਅੱਥਰੂ ਵਹਾ ਵਹਾ ਕੇ ਲਿਖਿਆ ਸੀ ਪਰ ਤੁਹਾਨੂੰ ਦੁਖੀ ਕਰਨ ਦੇ ਲਈ ਨਹੀਂ ਸਗੋਂ ਇਹ ਦੱਸਣ ਦੇ ਲਈ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ । See the chapterਪੰਜਾਬੀ ਮੌਜੂਦਾ ਤਰਜਮਾ4 ਕਿਉਂਕਿ ਮੈਂ ਵੱਡੇ ਦੁੱਖ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ, ਇਸ ਲਈ ਨਹੀਂ ਜੋ ਤੁਹਾਨੂੰ ਦੁਖੀ ਕਰਾ ਪਰ ਤਾਂ ਜੋ ਤੁਸੀਂ ਉਸ ਪਿਆਰ ਦੀ ਡੂੰਘਾਈ ਨੂੰ ਸਮਝ ਸਕੋ ਜੋ ਮੈਂ ਤੁਹਾਡੇ ਨਾਲ ਕਰਦਾ ਹਾਂ। See the chapterPunjabi Standard Bible4 ਮੈਂ ਵੱਡੇ ਕਸ਼ਟ ਅਤੇ ਮਨ ਦੀ ਪੀੜ ਨਾਲ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ ਹੈ; ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚੇ, ਸਗੋਂ ਇਸ ਲਈ ਕਿ ਤੁਸੀਂ ਉਸ ਪ੍ਰੇਮ ਨੂੰ ਜਾਣੋ ਜੋ ਮੈਨੂੰ ਬਹੁਤ ਵਧਕੇ ਤੁਹਾਡੇ ਨਾਲ ਹੈ। See the chapter |