ਯਿਰਮਿਯਾਹ 9:10 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਾਰਗਾਹਾਂ ਲਈ ਸਿਆਪਾ ਕਰਾਂਗਾ, ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ। See the chapterਪਵਿੱਤਰ ਬਾਈਬਲ O.V. Bible (BSI)10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਰਾਂਦਾਂ ਲਈ ਸਿਆਪਾ ਕਰਾਂਗਾ, ਓਹ ਤਾਂ ਸੜ ਗਏ ਹਨ ਸੋ ਓਹਨਾਂ ਦੇ ਵਿੱਚ ਦੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੀਕ ਓਹ ਨੱਠ ਗਏ ਹਨ, ਓਹ ਚੱਲੇ ਗਏ ਹਨ। See the chapterਪਵਿੱਤਰ ਬਾਈਬਲ10 ਮੈਂ ਪਹਾੜਾਂ ਲਈ ਧਾਹਾਂ ਮਾਰਕੇ ਰੋਵਾਂਗਾ। ਮੈਂ ਸੱਖਣੇ ਖੇਤਾਂ ਲਈ ਵੈਣ ਪਾਵਾਂਗਾ। ਕਿਉਂ ਕਿ ਜਿਉਂਦੀਆਂ ਚੀਜ਼ਾਂ ਮੁਕਾ ਦਿੱਤੀਆਂ ਗਈਆਂ ਸਨ। ਹੁਣ ਕੋਈ ਵੀ ਓੱਥੇ ਸਫ਼ਰ ਨਹੀਂ ਕਰਦਾ। ਓੱਥੇ ਪਸ਼ੂਆਂ ਦੀਆਂ ਅਵਾਜ਼ਾਂ ਨਹੀਂ ਸੁਣੀਂਦੀਆਂ। ਪੰਛੀ ਕਿਤੇ ਦੂਰ ਉੱਡ ਗਏ ਨੇ ਅਤੇ ਜਾਨਵਰ ਚੱਲੇ ਗਏ ਹਨ। See the chapter |