ਯਿਰਮਿਯਾਹ 5:22 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ22 ਕੀ ਤੁਸੀਂ ਮੈਥੋਂ ਨਹੀਂ ਡਰਦੇ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸਕਦਾ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ, ਭਾਵੇਂ ਉਹ ਗੱਜਣ ਪਰ ਉਹ ਉਸ ਤੋਂ ਲੰਘ ਨਹੀਂ ਸਕਦੀਆਂ। See the chapterਪਵਿੱਤਰ ਬਾਈਬਲ O.V. Bible (BSI)22 ਕੀ ਤੁਸੀਂ ਮੈਥੋਂ ਨਹੀਂ ਡਰਦੇ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹ ਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸੱਕਦਾ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸੱਕਦੀਆਂ, ਭਾਵੇਂ ਓਹ ਗੱਜਣ ਪਰ ਉਸ ਤੋਂ ਲੰਘ ਨਹੀਂ ਸੱਕਦੀਆਂ। See the chapterਪਵਿੱਤਰ ਬਾਈਬਲ22 ਅਵੱਸ਼ ਹੀ ਤੁਸੀਂ ਮੇਰੇ ਕੋਲੋਂ ਭੈਭੀਤ ਹੋ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਤੁਹਾਨੂੰ ਮੇਰੇ ਸਾਹਮਣੇ ਡਰ ਨਾਲ ਕੰਬ ਜਾਣਾ ਚਾਹੀਦਾ ਹੈ। ਮੈਂ ਹੀ ਉਹ ਹਾਂ ਜਿਸਨੇ ਸਮੁੰਦਰ ਦੀ ਹੱਦ ਬਨਾਉਣ ਲਈ ਕੰਢਿਆਂ ਨੂੰ ਬਣਾਇਆ ਸੀ। ਮੈਂ ਇਸ ਨੂੰ, ਪਾਣੀ ਨੂੰ ਹਮੇਸ਼ਾ ਵਾਸਤੇ ਇਸਦੇ ਸਿਰ ਥਾਂ ਰੱਖਣ ਵਾਸਤੇ ਸਾਜਿਆ ਸੀ। ਭਾਵੇਂ ਲਹਿਰਾਂ ਕੰਢਿਆਂ ਨਾਲ ਟਕਰਾਉਣ, ਪਰ ਉਹ ਇਸ ਨੂੰ ਤਬਾਹ ਨਹੀਂ ਕਰਨਗੀਆਂ। ਭਾਵੇਂ ਆਉਂਦੀਆਂ ਹੋਈਆਂ ਲਹਿਰਾਂ ਗਰਜਣ, ਪਰ ਉਹ ਕੰਢਿਆਂ ਤੋਂ ਪਾਰ ਨਹੀਂ ਜਾ ਸੱਕਦੀਆਂ। See the chapter |