ਦਾਨੀਏਲ 2:35 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ35 ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। See the chapterਪਵਿੱਤਰ ਬਾਈਬਲ O.V. Bible (BSI)35 ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਙੁ ਹੋ ਗਏ ਅਤੇ ਵਾਉ ਉਨ੍ਹਾਂ ਨੂੰ ਉਡਾ ਲੈ ਗਈ ਇੱਥੋਂ ਤਾਂਈ ਕਿ ਉਨ੍ਹਾਂ ਦੇ ਲਈ ਕੋਈ ਥਾਂ ਨਾ ਰਹੀ ਅਤੇ ਉਹ ਪੱਥਰ ਜਿਹ ਨੇ ਉਸ ਮੂਰਤ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।। See the chapterਪਵਿੱਤਰ ਬਾਈਬਲ35 ਫ਼ੇਰ ਲੋਹਾ, ਮਿੱਟੀ, ਕਾਂਸੀ, ਚਾਂਦੀ ਅਤੇ ਸੋਨਾ ਇੱਕੋ ਵੇਲੇ ਧੂੜ ਬਣ ਗਏ। ਅਤੇ ਉਹ ਸਾਰੇ ਟੁਕੜੇ ਗਰਮੀਆਂ ਦੀ ਰੁੱਤੇ ਸੁਹਾਗੀ ਹੋਈ ਤੂੜੀ ਵਾਂਗ ਹੋ ਗਏ। ਹਵਾ ਉਸ ਧੂੜ ਨੂੰ ਉਡਾ ਕੇ ਲੈ ਗਈ ਅਤੇ ਉੱਥੇ ਕੁਝ ਵੀ ਨਹੀਂ ਬਚਿਆ। ਕੋਈ ਨਹੀਂ ਆਖ ਸੱਕਦਾ ਸੀ ਕਿ ਓੱਥੇ ਬੁੱਤ ਕਦੇ ਹੈ ਵੀ ਸੀ ਜਾਂ ਨਹੀਂ। ਫ਼ੇਰ ਉਹ ਪੱਥਰ ਜਿਹੜਾ ਬੁੱਤ ’ਚ ਵਜਿਆ ਸੀ, ਇੱਕ ਬਹੁਤ ਵੱਡਾ ਪਰਬਤ ਬਣ ਗਿਆ ਅਤੇ ਪੂਰੀ ਧਰਤੀ ਉੱਤੇ ਫ਼ੈਲ ਗਿਆ। See the chapter |