Online Bible

- Reklamy -




ਮਰਕੁਸ ਦੀ ਇੰਜੀਲ 1:45 - Punjabi Standard Bible

45 ਪਰ ਉਹ ਬਾਹਰ ਜਾ ਕੇ ਇਸ ਗੱਲ ਦਾ ਐਨਾ ਜ਼ਿਆਦਾ ਪ੍ਰਚਾਰ ਕਰਨ ਅਤੇ ਫੈਲਾਉਣ ਲੱਗਾ ਕਿ ਯਿਸੂ ਫਿਰ ਖੁੱਲ੍ਹੇਆਮ ਨਗਰ ਵਿੱਚ ਪ੍ਰਵੇਸ਼ ਨਾ ਕਰ ਸਕਿਆ, ਸਗੋਂ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚਾਰੇ ਪਾਸਿਓਂ ਉਸ ਦੇ ਕੋਲ ਆਉਂਦੇ ਰਹੇ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

45 ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫੇਰ ਨਗਰ ਵਿੱਚ ਖੁਲ੍ਹਮਖੁਲ੍ਹਾ ਨਾ ਵੜ ਸੱਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰਿਓਂ ਉਹ ਦੇ ਕੋਲ ਆਉਦੇਂ ਜਾਂਦੇ ਸਨ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

45 ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਜੋ ਪ੍ਰਭੂ ਯਿਸੂ ਫੇਰ ਨਗਰ ਵਿੱਚ ਖੁੱਲਮ-ਖੁੱਲ੍ਹਾ ਨਾ ਵੜ ਸਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫ਼ੇਰਿਓਂ ਉਹ ਦੇ ਕੋਲ ਆਉਂਦੇ ਜਾਂਦੇ ਸਨ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

45 ਪਰ ਬਾਹਰ ਜਾ ਕੇ ਉਹ ਹਰ ਜਗ੍ਹਾ ਇਸ ਘਟਨਾ ਦੀ ਇੰਨੀ ਚਰਚਾ ਕਰਨ ਲੱਗਾ ਕਿ ਯਿਸੂ ਲਈ ਖੁਲ੍ਹੇਆਮ ਕਿਸੇ ਵੀ ਸ਼ਹਿਰ ਵਿੱਚ ਜਾਣਾ ਮੁਸ਼ਕਲ ਹੋ ਗਿਆ । ਇਸ ਲਈ ਯਿਸੂ ਬਾਹਰ ਇਕਾਂਤ ਵਿੱਚ ਚਲੇ ਗਏ । ਫਿਰ ਵੀ ਲੋਕ ਸਾਰੇ ਪਾਸਿਆਂ ਤੋਂ ਉਹਨਾਂ ਦੇ ਕੋਲ ਆਉਂਦੇ ਰਹੇ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

45 ਪਰ ਉਹ ਵਿਅਕਤੀ ਜਾ ਕੇ ਖੁੱਲ੍ਹੇਆਮ ਇਸ ਦੀ ਚਰਚਾ ਕਰਨ ਲਗਾ ਅਤੇ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਜਿਸ ਦੇ ਕਾਰਨ ਯਿਸ਼ੂ ਇਸਦੇ ਬਾਅਦ ਖੁੱਲ੍ਹੇਆਮ ਕਿਸੇ ਨਗਰ ਵਿੱਚ ਨਹੀਂ ਜਾ ਸਕੇ ਅਤੇ ਉਸ ਨੂੰ ਨਗਰ ਦੇ ਬਾਹਰ ਸੁੰਨਸਾਨ ਸਥਾਨਾਂ ਵਿੱਚ ਰਹਿਣਾ ਪਿਆ। ਫਿਰ ਵੀ ਸਭ ਸਥਾਨਾਂ ਤੋਂ ਲੋਕ ਯਿਸ਼ੂ ਦੇ ਕੋਲ ਆਉਂਦੇ ਰਹੇ।

Viz kapitola kopírovat

ਪਵਿੱਤਰ ਬਾਈਬਲ

45 ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸ ਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸੱਕਿਆ। ਤਾਂ ਉਸ ਨੇ ਇੱਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।

Viz kapitola kopírovat




ਮਰਕੁਸ ਦੀ ਇੰਜੀਲ 1:45

Následuj nás:

Reklamy


Reklamy