ਮੱਤੀਯਾਹ 1:17 - Punjabi Standard Bible17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ, ਦਾਊਦ ਤੋਂ ਲੈ ਕੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹੋਈਆਂ। Viz kapitolaਪਵਿੱਤਰ ਬਾਈਬਲ O.V. Bible (BSI)17 ਸੋ ਅਬਰਾਹਾਮ ਤੋਂ ਲੈਕੇ ਦਾਊਦ ਤੀਕਰ ਸੱਭੋ ਚੌਦਾਂ ਪੀਹੜੀਆਂ ਹਨ ਅਤੇ ਦਾਊਦ ਤੋਂ ਲੈਕੇ ਬਾਬੁਲ ਨੂੰ ਉੱਠ ਜਾਣ ਤੀਕਰ ਚੌਦਾਂ ਪੀਹੜੀਆਂ ਹਨ ਅਤੇ ਬਾਬੁਲ ਨੂੰ ਉੱਠ ਜਾਣ ਤੋਂ ਲੈਕੇ ਮਸੀਹ ਤੀਕਰ ਚੌਂਦਾ ਪੀਹੜੀਆਂ ਹਨ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ। Viz kapitolaਪਵਿੱਤਰ ਬਾਈਬਲ (Revised Common Language North American Edition)17 ਇਸ ਤਰ੍ਹਾਂ ਸਭ ਮਿਲਾ ਕੇ ਅਬਰਾਹਾਮ ਤੋਂ ਦਾਊਦ ਤੱਕ ਚੌਦਾਂ ਪੀੜ੍ਹੀਆਂ, ਦਾਊਦ ਤੋਂ ਬਾਬਲ ਵਿੱਚ ਬੰਦੀ ਬਣਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬਲ ਵਿੱਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਸਨ । Viz kapitolaਪੰਜਾਬੀ ਮੌਜੂਦਾ ਤਰਜਮਾ17 ਅਬਰਾਹਾਮ ਤੋਂ ਲੈ ਕੇ ਦਾਵੀਦ ਤੱਕ ਕੁਲ ਚੌਦਾਂ ਪੀੜ੍ਹੀਆਂ ਸਨ, ਦਾਵੀਦ ਤੋਂ ਲੇ ਕੇ ਬਾਬੇਲ ਪੁੱਜਣ ਤੱਕ ਚੌਦਾਂ ਹਨ ਅਤੇ ਬਾਬੇਲ ਵੱਲ ਜਾਣ ਤੋਂ ਲੇ ਕੇ ਮਸੀਹ ਯਿਸ਼ੂ ਤੱਕ ਚੌਦਾਂ ਪੀੜ੍ਹੀਆਂ ਹੋਈਆ ਹਨ। Viz kapitolaਪਵਿੱਤਰ ਬਾਈਬਲ17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੀਕਰ ਇਹ ਚੌਦ੍ਹਾਂ ਪੀੜ੍ਹੀਆਂ ਸਨ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਦਾਊਦ ਤੋਂ ਲੈ ਕੇ ਉਸ ਵਕਤ ਤੀਕਰ ਸਨ ਜਦੋਂ ਲੋਕਾਂ ਨੂੰ ਬੇਬੀਲੋਨ ਲਿਜਾਇਆ ਗਿਆ। ਅਤੇ ਚੌਦ੍ਹਾਂ ਹੀ ਪੀੜ੍ਹੀਆਂ ਲੋਕਾਂ ਨੂੰ ਬੇਬੀਲੋਨ ਲੈ ਕੇ ਜਾਣ ਤੋਂ ਮਸੀਹ ਦੇ ਜਨਮ ਤੱਕ ਸਨ। Viz kapitola |