ਯਹੂਦਾਹ 1:16 - Punjabi Standard Bible16 ਉਹ ਤਾਂ ਕੁੜਕੁੜਾਉਣ ਵਾਲੇ ਹਨ ਜੋ ਦੋਸ਼ ਲੱਭਦੇ ਅਤੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ; ਉਨ੍ਹਾਂ ਦਾ ਮੂੰਹ ਘਮੰਡ ਦੀਆਂ ਗੱਲਾਂ ਬੋਲਦਾ ਹੈ ਅਤੇ ਉਹ ਆਪਣੇ ਲਾਭ ਲਈ ਚਾਪਲੂਸੀ ਕਰਦੇ ਹਨ। Viz kapitolaਪਵਿੱਤਰ ਬਾਈਬਲ O.V. Bible (BSI)16 ਏਹ ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਦੇ ਹਨ ਅਤੇ ਮੂੰਹੋਂ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਹੇ ਪਿੱਛੋਂ ਮੂੰਹ ਉੱਤੇ ਵਡਿਆਈ ਕਰਦੇ ਹਨ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ16 ਇਹ ਬੁੜ-ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ, ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ, ਮੂੰਹੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ। Viz kapitolaਪਵਿੱਤਰ ਬਾਈਬਲ (Revised Common Language North American Edition)16 ਇਹ ਮਨੁੱਖ ਕੇਵਲ ਬੁੜਬੁੜਾਉਂਦੇ ਅਤੇ ਸ਼ਿਕਾਇਤ ਕਰਦੇ ਰਹਿੰਦੇ ਹਨ । ਇਹ ਕੇਵਲ ਆਪਣੀਆਂ ਦੁਸ਼ਟ ਇੱਛਾਵਾਂ ਦੇ ਅਨੁਸਾਰ ਚੱਲਦੇ ਹਨ, ਇਹ ਆਪਣੇ ਬਾਰੇ ਸ਼ੇਖੀ ਮਾਰਦੇ ਹਨ ਅਤੇ ਆਪਣੇ ਲਾਭ ਦੇ ਲਈ ਦੂਜਿਆਂ ਦੀ ਚਾਪਲੂਸੀ ਕਰਦੇ ਹਨ । Viz kapitolaਪੰਜਾਬੀ ਮੌਜੂਦਾ ਤਰਜਮਾ16 ਇਹ ਲੋਕ ਬੁੜ-ਬੁੜ ਕਰਨ ਅਤੇ ਕਸੂਰ ਲੱਭਣ ਵਾਲੇ ਹਨ; ਉਹ ਆਪਣੀਆਂ ਬੁਰੀਆਂ ਇੱਛਾਵਾਂ ਦੇ ਪਿੱਛੇ ਚੱਲਦੇ ਹਨ; ਉਹ ਆਪਣੇ ਮੂੰਹੋਂ ਵਿੱਚੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ। Viz kapitolaਪਵਿੱਤਰ ਬਾਈਬਲ16 ਇਹ ਲੋਕ ਹਮੇਸ਼ਾ ਹੋਰਨਾਂ ਲੋਕਾਂ ਬਾਰੇ ਸ਼ਿਕਾਇਤ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਨੁਕਸ ਕੱਢਦੇ ਰਹਿੰਦੇ ਹਨ। ਉਹ ਹਮੇਸ਼ਾ ਉਹੀ ਬੁਰੀਆਂ ਗੱਲਾਂ ਕਰਦੇ ਹਨ ਜੋ ਉਹ ਚਾਹੁੰਦੇ ਹਨ। ਉਹ ਆਪਣੇ-ਆਪ ਬਾਰੇ ਸ਼ੇਖੀ ਮਾਰਦੇ ਹਨ। ਉਨ੍ਹਾਂ ਦਾ ਲੋਕਾਂ ਦੀ ਤਾਰੀਫ਼ ਕਰਨ ਦਾ ਕੇਵਲ ਇੱਕ ਕਾਰਣ ਹੁੰਦਾ ਹੈ, ਆਪਣੀ ਮਨ ਇਛਿੱਤ ਵਸਤੂ ਨੂੰ ਪ੍ਰਾਪਤ ਕਰਨਾ। Viz kapitola |