Online Bible

- Reklamy -




ਯਾਕੂਬ 1:27 - Punjabi Standard Bible

27 ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਸ਼ੁੱਧ ਅਤੇ ਸੱਚੀ ਭਗਤੀ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੇ ਦੁੱਖ ਵਿੱਚ ਉਨ੍ਹਾਂ ਦੀ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ਼ ਰੱਖਣਾ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

27 ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

27 ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀਆਂ ਕਸ਼ਟਾਂ ਦੇ ਵੇਲੇ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ ਰੱਖਣਾ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

27 ਸਾਡੇ ਪਰਮੇਸ਼ਰ ਪਿਤਾ ਦੀਆਂ ਨਜ਼ਰਾਂ ਵਿੱਚ ਸ਼ੁੱਧ ਅਤੇ ਨਿਹਕਲੰਕ ਨੇਕੀ ਇਹ ਹੈ ਕਿ ਅਨਾਥਾਂ ਅਤੇ ਵਿਧਵਾਵਾਂ ਦੀ ਉਹਨਾਂ ਦੇ ਦੁੱਖ ਦੇ ਵਿੱਚ ਮਦਦ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਭ੍ਰਿਸ਼ਟ ਨਾ ਹੋਣ ਦੇਣਾ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

27 ਉਹ ਧਰਮ ਜਿਸਨੂੰ ਸਾਡਾ ਪਿਤਾ ਪਰਮੇਸ਼ਵਰ ਸ਼ੁੱਧ ਅਤੇ ਨਿਰਦੋਸ਼ ਮੰਨਦਾ ਹੈ ਉਹ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੀ ਉਨ੍ਹਾਂ ਦੀ ਮੁਸੀਬਤ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਬੇਦਾਗ ਹੋਣ ਤੋਂ ਬਚਾਏ ਰੱਖਣਾ।

Viz kapitola kopírovat

ਪਵਿੱਤਰ ਬਾਈਬਲ

27 ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।

Viz kapitola kopírovat




ਯਾਕੂਬ 1:27

Následuj nás:

Reklamy


Reklamy