Online Bible

- Reklamy -




ਕੁਲੁੱਸੈ 1:23 - Punjabi Standard Bible

23 ਪਰ ਇਹ ਤਾਂ ਹੀ ਹੋਵੇਗਾ ਜੇ ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਅਤੇ ਦ੍ਰਿੜ੍ਹ ਰਹੋ ਅਤੇ ਉਸ ਖੁਸ਼ਖ਼ਬਰੀ ਦੀ ਆਸ ਨੂੰ ਨਾ ਛੱਡੋ ਜੋ ਤੁਸੀਂ ਸੁਣੀ ਅਤੇ ਜਿਸ ਦਾ ਪ੍ਰਚਾਰ ਅਕਾਸ਼ ਹੇਠਾਂ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਮੈਂ ਪੌਲੁਸ ਸੇਵਕ ਬਣਿਆ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

23 ਪਰ ਤਦ ਜੇ ਤੁਸੀਂ ਨਿਹਚਾ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ ਖਬਰੀ ਦੀ ਆਸ ਤੋਂ ਨਾ ਹਟਾਏ ਜਾਓ ਜਿਹੜੀ ਤੁਸਾਂ ਸੁਣੀ ਸੀ ਜਿਹ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ ਜਿਹ ਦਾ ਸੇਵਕ ਮੈਂ ਪੌਲੁਸ ਹਾਂ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

23 ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਤੇ ਪੱਕੇ ਬਣੇ ਰਹੋ ਅਤੇ ਉਸ ਖੁਸ਼ਖਬਰੀ ਦੀ ਆਸ ਤੋਂ ਜਿਹੜੀ ਤੁਸੀਂ ਸੁਣੀ ਸੀ, ਉਸ ਤੋਂ ਪਿਛੇ ਨਾ ਹੋਵੋਂ ਜਿਸ ਦਾ ਪਰਚਾਰ ਅਕਾਸ਼ ਹੇਠਲੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਸੇਵਕ ਮੈਂ ਪੌਲੁਸ ਹਾਂ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

23 ਜੇਕਰ ਤੁਸੀਂ ਆਪਣੇ ਵਿਸ਼ਵਾਸ ਵਿੱਚ ਹੋਰ ਅੱਗੇ ਵਧੋ, ਅਟੱਲ ਰਹੋ ਅਤੇ ਆਪਣੀ ਉਸ ਉਮੀਦ ਨੂੰ ਨਾ ਛੱਡੋ ਜਿਹੜੀ ਤੁਹਾਨੂੰ ਸ਼ੁਭ ਸਮਾਚਾਰ ਦੇ ਸੁਣਨ ਦੁਆਰਾ ਮਿਲੀ ਹੈ । ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਅਕਾਸ਼ ਦੇ ਹੇਠ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ ਹੈ ਅਤੇ ਮੈਂ, ਪੌਲੁਸ, ਇਸ ਦਾ ਸੇਵਕ ਬਣਿਆ ਹਾਂ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

23 ਜੇ ਤੁਸੀਂ ਆਪਣੀ ਨਿਹਚਾ ਵਿੱਚ ਸਥਾਪਤ ਅਤੇ ਦ੍ਰਿੜ ਹੋ, ਅਤੇ ਇਸ ਤੋਂ ਨਾ ਹਟੋ ਉਮੀਦ ਖੁਸ਼ਖ਼ਬਰੀ ਵਿੱਚ ਬਾਹਰ ਆਯੋਜਿਤ। ਇਹੀ ਖੁਸ਼ਖ਼ਬਰੀ ਹੈ ਜੋ ਤੁਸੀਂ ਸੁਣੀ ਹੈ ਅਤੇ ਇਹ ਸਵਰਗ ਦੇ ਹੇਠ ਹਰ ਜੀਵਿਤ ਨੂੰ ਸੁਣਾਇਆ ਗਿਆ ਹੈ, ਅਤੇ ਮੈਂ, ਪੌਲੁਸ ਇੱਕ ਸੇਵਕ ਬਣ ਗਿਆ ਹਾਂ।

Viz kapitola kopírovat

ਪਵਿੱਤਰ ਬਾਈਬਲ

23 ਮਸੀਹ ਅਜਿਹਾ ਹੀ ਕਰੇਗਾ ਤਾਂ ਜੋ ਤੁਸੀਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੀ ਤੁਸੀਂ ਸੁਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋਣਾ ਜਾਰੀ ਰੱਖੋਗੇ ਅਤੇ ਉਸ ਉਮੀਦ ਤੋਂ ਪਰ੍ਹਾਂ ਨਹੀਂ ਹਟੋਂਗੇ ਜੋ ਖੁਸ਼ਖਬਰੀ ਨੇ ਤੁਹਾਨੂੰ ਦਿੱਤੀ ਹੈ। ਇਸੇ ਖੁਸ਼ਖਬਰੀ ਦਾ ਪ੍ਰਚਾਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਕੀਤਾ ਗਿਆ ਹੈ। ਕਿ ਮੈਂ ਪੌਲੁਸ ਉਸਦਾ ਸੇਵਕ ਹੀ ਬਣ ਗਿਆ ਹਾਂ।

Viz kapitola kopírovat




ਕੁਲੁੱਸੈ 1:23

Následuj nás:

Reklamy


Reklamy