2 ਤਿਮੋਥਿ 1:18 - Punjabi Standard Bible18 ਪ੍ਰਭੂ ਉਸ ਨੂੰ ਇਹ ਬਖਸ਼ੇ ਕਿ ਉਸ ਦਿਨ ਉਹ ਪ੍ਰਭੂ ਤੋਂ ਦਇਆ ਪ੍ਰਾਪਤ ਕਰੇ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਿੰਨੀ ਸੇਵਾ ਕੀਤੀ। Viz kapitolaਪਵਿੱਤਰ ਬਾਈਬਲ O.V. Bible (BSI)18 ਪ੍ਰਭੁ ਉਹ ਨੂੰ ਦਾਨ ਕਰੇ ਭਈ ਓਸ ਦਿਨ ਪ੍ਰਭੁ ਵੱਲੋਂ ਉਹ ਨੂੰ ਰਹਮ ਪਰਾਪਤ ਹੋਵੇ ਅਤੇ ਤੂੰ ਅੱਛੀ ਤਰਾਂ ਜਾਣਦਾ ਹੀ ਹੈਂ ਜੋ ਕਿੰਨੀਂ ਗੱਲੀਂ ਉਹ ਨੇ ਅਫ਼ਸੁਸ ਵਿੱਚ ਸੇਵਾ ਕੀਤੀ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਪ੍ਰਭੂ ਉਹ ਨੂੰ ਇਹ ਦਾਤ ਕਰੇ ਕਿ ਉਸ ਦਿਨ ਪ੍ਰਭੂ ਵੱਲੋਂ ਉਸ ਉੱਤੇ ਦਯਾ ਹੋਵੇ ਅਤੇ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਜੋ ਅਫ਼ਸੁਸ ਵਿੱਚ ਕਿਵੇਂ ਉਸ ਨੇ ਮੇਰੀ ਸੇਵਾ ਕੀਤੀ। Viz kapitolaਪਵਿੱਤਰ ਬਾਈਬਲ (Revised Common Language North American Edition)18 ਤੂੰ ਆਪ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਹਨ । ਪ੍ਰਭੂ ਉਸ ਨੂੰ ਉਸ ਦਿਨ ਆਪਣੀ ਦਇਆ ਪ੍ਰਦਾਨ ਕਰਨ । Viz kapitolaਪੰਜਾਬੀ ਮੌਜੂਦਾ ਤਰਜਮਾ18 ਪ੍ਰਭੂ ਬਖ਼ਸ਼ੇ ਕਿ ਉਸ ਦਿਨ ਪ੍ਰਭੂ ਦੀ ਮਿਹਰ ਉਸ ਉੱਤੇ ਹੋਏ! ਤੁਸੀਂ ਜਾਣਦੇ ਹੋ ਕਿ ਅਫ਼ਸੁਸ ਸ਼ਹਿਰ ਵਿੱਚ ਉਸਨੇ ਕਿੰਨੇ ਤਰੀਕਿਆਂ ਨਾਲ ਮੇਰੀ ਸਹਾਇਤਾ ਕੀਤੀ ਸੀ। Viz kapitolaਪਵਿੱਤਰ ਬਾਈਬਲ18 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ। Viz kapitola |