Online Bible

- Reklamy -




੨ ਪਤਰਸ 1:19 - Punjabi Standard Bible

19 ਇਸ ਤਰ੍ਹਾਂ ਨਬੀਆਂ ਦਾ ਉਹ ਵਚਨ ਸਾਡੇ ਲਈ ਹੋਰ ਵੀ ਪੱਕਾ ਠਹਿਰਿਆ। ਤੁਸੀਂ ਚੰਗਾ ਕਰਦੇ ਹੋ ਜੋ ਇਸ ਉੱਤੇ ਇਹ ਜਾਣ ਕੇ ਧਿਆਨ ਦਿੰਦੇ ਹੋ ਕਿ ਇਹ ਇੱਕ ਅਜਿਹਾ ਦੀਵਾ ਹੈ ਜੋ ਹਨੇਰੇ ਸਥਾਨ ਵਿੱਚ ਉਦੋਂ ਤੱਕ ਚਾਨਣ ਦਿੰਦਾ ਰਹਿੰਦਾ ਹੈ ਜਦੋਂ ਤੱਕ ਤੜਕਾ ਨਾ ਹੋ ਜਾਵੇ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

19 ਅਤੇ ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

19 ਅਤੇ ਭਵਿੱਖਬਾਣੀ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ, ਜਦੋਂ ਤੱਕ ਪਹੁ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਦਿਲਾਂ ਵਿੱਚ ਨਾ ਚੜ੍ਹ ਆਵੇ

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

19 ਅਤੇ ਨਬੀਆਂ ਦਾ ਸੰਦੇਸ਼ ਜਿਹੜਾ ਸਾਡੇ ਕੋਲ ਹੈ ਸੱਚਾ ਸਿੱਧ ਹੋਇਆ ਅਤੇ ਤੁਹਾਡਾ ਉਸ ਦੇ ਉੱਤੇ ਧਿਆਨ ਦੇਣਾ ਭਲਾ ਹੈ ਕਿਉਂਕਿ ਇਹ ਸੰਦੇਸ਼ ਹਨੇਰੇ ਥਾਂ ਵਿੱਚ ਉਦੋਂ ਤੱਕ ਚਮਕਣ ਵਾਲੇ ਦੀਵੇ ਦੀ ਤਰ੍ਹਾਂ ਹੈ, ਜਦੋਂ ਤੱਕ ਕਿ ਤੜਕਾ ਨਾ ਹੋ ਜਾਵੇ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਆ ਚਮਕੇ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

19 ਸਾਡੇ ਕੋਲ ਭਵਿੱਖਬਾਣੀ ਦਾ ਬਚਨ ਵੀ ਹੈ ਜੋ ਪੂਰੀ ਤਰ੍ਹਾਂ ਭਰੋਸੇਯੋਗ ਹੈ, ਅਤੇ ਤੁਸੀਂ ਇਸ ਵੱਲ ਧਿਆਨ ਦੇਣਾ ਚੰਗਾ ਸਮਝੋਗੇ, ਜਿਵੇਂ ਕਿ ਇੱਕ ਹਨੇਰੀ ਜਗ੍ਹਾ ਵਿੱਚ ਇੱਕ ਰੌਸ਼ਨੀ ਚਮਕਦੀ ਹੈ, ਜਦੋਂ ਤੱਕ ਦਿਨ ਚੜ੍ਹਦਾ ਹੈ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚੜ੍ਹ ਆਵੇ।

Viz kapitola kopírovat

ਪਵਿੱਤਰ ਬਾਈਬਲ

19 ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ।

Viz kapitola kopírovat




੨ ਪਤਰਸ 1:19

Následuj nás:

Reklamy


Reklamy