Online Bible

- Reklamy -




੧ ਪਤਰਸ 1:7 - Punjabi Standard Bible

7 ਇਹ ਇਸ ਲਈ ਹੈ ਕਿ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਜੋ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਵੀ ਵਡਮੁੱਲਾ ਹੈ, ਯਿਸੂ ਮਸੀਹ ਦੇ ਪਰਗਟ ਹੋਣ 'ਤੇ ਪ੍ਰਸ਼ੰਸਾ, ਮਹਿਮਾ ਅਤੇ ਆਦਰ ਦਾ ਕਾਰਨ ਠਹਿਰੇ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

7 ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

7 ਤਾਂ ਜੋ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਅੱਤ ਭਾਰੇ ਮੁੱਲ ਦਾ ਹੈ ਅਤੇ ਪਰਖਿਆ ਹੋਇਆ ਵਿਸ਼ਵਾਸ ਯਿਸੂ ਮਸੀਹ ਦੇ ਪ੍ਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਯੋਗ ਨਿੱਕਲੇ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

7 ਇਹਨਾਂ ਦਾ ਉਦੇਸ਼ ਇਹ ਹੈ ਕਿ ਤੁਹਾਡੇ ਸੱਚੇ ਵਿਸ਼ਵਾਸ ਦਾ ਸਬੂਤ ਮਿਲੇ ਜਿਹੜਾ ਸੋਨੇ ਦੇ ਨਾਲੋਂ ਜ਼ਿਆਦਾ ਬਹੁਮੁੱਲਾ ਹੈ, ਸੋਨਾ ਨਾਸ਼ ਹੋ ਜਾਂਦਾ ਹੈ ਭਾਵੇਂ ਉਹ ਅੱਗ ਦੇ ਦੁਆਰਾ ਪਰਖਿਆ ਗਿਆ ਹੋਵੇ । ਇਸ ਲਈ ਤੁਹਾਡਾ ਵਿਸ਼ਵਾਸ ਜਿਹੜਾ ਸੋਨੇ ਦੇ ਨਾਲੋਂ ਕਿਤੇ ਜ਼ਿਆਦਾ ਬਹੁਮੁੱਲਾ ਹੈ, ਉਸ ਦਾ ਵੀ ਪਰਖਿਆ ਜਾਣਾ ਜ਼ਰੂਰੀ ਹੈ ਕਿ ਉਹ ਖਰਾ ਸਿੱਧ ਹੋਵੇ ਅਤੇ ਤੁਹਾਨੂੰ ਵਡਿਆਈ, ਮਹਿਮਾ ਅਤੇ ਆਦਰ ਉਸ ਦਿਨ ਮਿਲਣ ਜਿਸ ਦਿਨ ਯਿਸੂ ਮਸੀਹ ਪ੍ਰਗਟ ਹੋਣਗੇ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

7 ਇਹ ਇਸ ਲਈ ਆਉਂਦੀਆਂ ਹਨ ਤਾਂ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਸਾਬਤ ਹੋ ਸਕੇ। ਜੋ ਸੋਨੇ ਨਾਲੋਂ ਕਿਤੇ ਵੱਧ ਮੁੱਲ ਦੀ ਹੈ, ਇੱਥੋ ਤੱਕ ਕਿ ਜਿਹੜਾ ਅੱਗ ਨਾਲ ਸ਼ੁੱਧ ਹੋਣ ਤੇ ਵੀ ਨਸ਼ਟ ਹੋ ਜਾਂਦਾ ਹੈ, ਜਿਸ ਦਿਨ ਯਿਸ਼ੂ ਮਸੀਹ ਵਾਪਸ ਆਵੇਗਾ ਤਾਂ ਉਸਤਤ, ਵਡਿਆਈ ਅਤੇ ਆਦਰ ਦੇ ਯੋਗ ਨਿੱਕਲੋ।

Viz kapitola kopírovat

ਪਵਿੱਤਰ ਬਾਈਬਲ

7 ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।

Viz kapitola kopírovat




੧ ਪਤਰਸ 1:7

Následuj nás:

Reklamy


Reklamy