ਯਹੂਦਾਹ 1:25 - ਪੰਜਾਬੀ ਮੌਜੂਦਾ ਤਰਜਮਾ25 ਸਾਡੇ ਮੁਕਤੀਦਾਤਾ ਕੇਵਲ ਇੱਕੋ ਹੀ ਪਰਮੇਸ਼ਵਰ ਦੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਯਿਸ਼ੂ ਮਸੀਹ ਸਾਡੇ ਪ੍ਰਭੂ ਰਾਹੀਂ, ਸਾਰੇ ਯੁੱਗਾਂ ਤੋਂ ਪਹਿਲਾਂ, ਹੁਣ ਅਤੇ ਸਦਾ ਲਈ ਹੋਵੇ! ਆਮੀਨ। Viz kapitolaਪਵਿੱਤਰ ਬਾਈਬਲ O.V. Bible (BSI)25 ਓਸੇ ਦੀ ਅਰਥਾਤ ਓਸ ਅਦੁਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀ ਦਾਤਾ ਹੈ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੀਕੁਰ ਮਹਿਮਾ, ਪਰਾਕ੍ਰਮ, ਮਹਾਨਤਾ ਅਤੇ ਇਖ਼ਤਿਆਰ ਹੋਵੇ।। ਆਮੀਨ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ25 ਉਸੇ ਦੀ ਅਰਥਾਤ ਉਸ ਅਦੁੱਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀਦਾਤਾ ਹੈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੱਕ ਮਹਿਮਾ, ਪਰਾਕਰਮ, ਮਹਾਨਤਾ ਅਤੇ ਅਧਿਕਾਰ ਹੋਵੇ। ਆਮੀਨ। Viz kapitolaਪਵਿੱਤਰ ਬਾਈਬਲ (Revised Common Language North American Edition)25 ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਉਹਨਾਂ ਇੱਕੋ ਇੱਕ ਪਰਮੇਸ਼ਰ ਦਾ ਜਿਹੜੇ ਸਾਡੇ ਮੁਕਤੀਦਾਤਾ ਹਨ, ਮਹਿਮਾ, ਪ੍ਰਤਾਪ, ਸਮਰੱਥਾ ਅਤੇ ਅਧਿਕਾਰ ਜਿਹੜੇ ਅਨੰਤਕਾਲ ਤੋਂ ਪਹਿਲਾਂ ਅਤੇ ਹੁਣ ਵੀ ਹਨ, ਯੁੱਗਾਂ ਯੁੱਗ ਤੱਕ ਬਣੇ ਰਹਿਣ । ਆਮੀਨ ! Viz kapitolaPunjabi Standard Bible25 ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਇੱਕੋ-ਇੱਕ ਪਰਮੇਸ਼ਰ ਸਾਡੇ ਮੁਕਤੀਦਾਤਾ ਦੀ ਮਹਿਮਾ, ਮਾਣ, ਸਮਰੱਥਾ ਅਤੇ ਇਖ਼ਤਿਆਰ ਜੋ ਅਨੰਤ ਕਾਲ ਤੋਂ ਹੈ ਅਤੇ ਹੁਣ ਵੀ ਹੈ, ਯੁਗੋ-ਯੁਗ ਬਣਿਆ ਰਹੇ। ਆਮੀਨ। Viz kapitolaਪਵਿੱਤਰ ਬਾਈਬਲ25 ਕੇਵਲ ਉਹ ਹੀ ਪਰਮੇਸ਼ੁਰ ਹੈ। ਉਹੀ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਭੂਤਕਾਲ, ਵਰਤਮਾਨ ਅਤੇ ਸਦੀਵੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ। Viz kapitola |