ਯਾਕੂਬ 1:1 - ਪੰਜਾਬੀ ਮੌਜੂਦਾ ਤਰਜਮਾ1 ਯਾਕੋਬ, ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਸੇਵਕ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਕੌਮਾਂ ਵਿੱਚ ਖਿੰਡੇ ਹੋਏ ਹਨ: ਨਮਸਕਾਰ। Viz kapitolaਪਵਿੱਤਰ ਬਾਈਬਲ O.V. Bible (BSI)1 ਲਿਖਤੁਮ ਯਾਕੂਬ ਜਿਹੜਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦਾ ਦਾਸ ਹਾਂ ਅੱਗੇ ਜੋਗ ਉਨ੍ਹਾਂ ਬਾਰਾਂ ਗੋਤਾਂ ਦੀ ਜਿਹੜੇ ਖਿੰਡੇ ਹੋਏ ਹਨ ਸੁਖ ਸਾਂਦ ਹੋਵੇ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ1 ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੇ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਸੰਸਾਰ ਭਰ ਵਿੱਚ ਖਿੰਡੇ ਹੋਏ ਹਨ; ਸੁੱਖ ਸ਼ਾਂਤੀ ਹੋਵੇ। Viz kapitolaਪਵਿੱਤਰ ਬਾਈਬਲ (Revised Common Language North American Edition)1 ਯਾਕੂਬ ਦੇ ਵੱਲੋਂ, ਜਿਹੜਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਦਾ ਸੇਵਕ ਹੈ, ਉਹਨਾਂ ਬਾਰ੍ਹਾਂ ਕਬੀਲਿਆਂ ਨੂੰ ਜਿਹੜੇ ਸਾਰੇ ਸੰਸਾਰ ਵਿੱਚ ਖਿੱਲਰੇ ਹੋਏ ਹਨ, ਨਮਸਕਾਰ । Viz kapitolaPunjabi Standard Bible1 ਪਰਮੇਸ਼ਰ ਦੇ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੀ ਵੱਲੋਂ ਉਨ੍ਹਾਂ ਬਾਰਾਂ ਗੋਤਾਂ ਨੂੰ ਸਲਾਮ ਜਿਹੜੇ ਖਿੰਡੇ ਹੋਏ ਹਨ। Viz kapitolaਪਵਿੱਤਰ ਬਾਈਬਲ1 ਇਹ ਪੱਤਰ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੇ ਸੇਵਕ ਯਾਕੂਬ ਵੱਲੋਂ, ਦੁਨੀਆਂ ਵਿੱਚ ਹਰ ਥਾਂ ਖਿੱਲਰੇ ਹੋਏ ਪਰਮੇਸ਼ੁਰ ਦੇ ਲੋਕਾਂ ਨੂੰ ਲਿਖਿਆ ਗਿਆ ਹੈ; ਸ਼ੁਭਕਾਮਨਾਵਾਂ। Viz kapitola |