ਫ਼ਿਲਿੱਪੈ 1:7 - ਪਵਿੱਤਰ ਬਾਈਬਲ7 ਅਤੇ ਮੈਂ ਜਾਣਦਾ ਹਾਂ ਕਿ ਮੇਰਾ ਤੁਹਾਡੇ ਸਾਰਿਆਂ ਲਈ ਇਉਂ, ਸੋਚਣਾ ਠੀਕ ਹੀ ਹੈ। ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਜਗ਼੍ਹਾ ਹੈ। ਕਿਉਂਕਿ ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਨੂੰ ਸਾਂਝਾ ਕਰਦੇ ਹੋ। ਤੁਸੀਂ ਉਦੋਂ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਸਾਂਝੀ ਕਰਦੇ ਹੋ ਜਦੋਂ ਮੈਂ ਕੈਦ ਵਿੱਚ ਹੁੰਦਾ ਹਾਂ, ਜਦੋਂ ਮੈਂ ਖੁਸ਼ਖਬਰੀ ਦੀ ਰੱਖਿਆ ਕਰ ਰਿਹਾ ਹੁੰਦਾ ਹਾਂ, ਅਤੇ ਜਦੋਂ ਮੈਂ ਖੁਸ਼ਖਬਰੀ ਦੇ ਸੱਚ ਨੂੰ ਸਾਬਤ ਕਰ ਰਿਹਾ ਹੁੰਦਾ ਹਾਂ। Viz kapitolaਪਵਿੱਤਰ ਬਾਈਬਲ O.V. Bible (BSI)7 ਇਉਂ ਤੁਸਾਂ ਸਭਨਾਂ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸੱਭੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ7 ਇਸ ਲਈ ਤੁਹਾਡੇ ਸਾਰਿਆਂ ਦੇ ਲਈ ਮੈਨੂੰ ਇਹ ਮੰਨਣਾ ਉੱਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ, ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸਾਰੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ। Viz kapitolaਪਵਿੱਤਰ ਬਾਈਬਲ (Revised Common Language North American Edition)7 ਮੇਰੇ ਲਈ ਇਹ ਠੀਕ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਲਈ ਅਜਿਹੇ ਵਿਚਾਰ ਰੱਖਾਂ ਕਿਉਂਕਿ ਮੇਰੇ ਦਿਲ ਵਿੱਚ ਤੁਹਾਡੇ ਲਈ ਇੱਕ ਖ਼ਾਸ ਜਗ੍ਹਾ ਹੈ । ਤੁਸੀਂ ਮੇਰੇ ਨਾਲ ਕਿਰਪਾ ਦੇ ਵਿੱਚ ਸਾਂਝੀ ਰਹੇ ਹੋ । ਭਾਂਵੇ ਮੈਂ ਕੈਦ ਵਿੱਚ ਹਾਂ ਜਾਂ ਸ਼ੁਭ ਸਮਾਚਾਰ ਦੀ ਰੱਖਿਆ ਅਤੇ ਪੁਸ਼ਟੀ ਕਰਨ ਲਈ ਸੱਦਿਆ ਗਿਆ ਹਾਂ । Viz kapitolaਪੰਜਾਬੀ ਮੌਜੂਦਾ ਤਰਜਮਾ7 ਤੁਹਾਡੇ ਸਾਰਿਆਂ ਬਾਰੇ ਇਸ ਤਰ੍ਹਾਂ ਮਹਿਸੂਸ ਕਰਨਾ ਮੇਰੇ ਲਈ ਸਹੀ ਹੈ, ਕਿਉਂਕਿ ਮੇਰੇ ਮਨ ਵਿੱਚ ਤੁਸੀਂ ਹੋ, ਅਤੇ ਭਾਵੇਂ ਮੈਂ ਕੈਦ ਵਿੱਚ ਹਾਂ ਜਾਂ ਖੁਸ਼ਖ਼ਬਰੀ ਦਾ ਬਚਾਅ ਅਤੇ ਪੁਸ਼ਟੀ ਕਰ ਰਿਹਾ ਹਾਂ, ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ਵਰ ਦੀ ਕਿਰਪਾ ਵਿੱਚ ਸਾਂਝੇ ਹੋ। Viz kapitolaPunjabi Standard Bible7 ਤੁਹਾਡੇ ਸਾਰਿਆਂ ਬਾਰੇ ਮੇਰਾ ਇਸ ਤਰ੍ਹਾਂ ਸੋਚਣਾ ਸਹੀ ਹੈ, ਕਿਉਂਕਿ ਤੁਸੀਂ ਮੇਰੇ ਦਿਲ ਵਿੱਚ ਹੋ; ਤੁਸੀਂ ਸਭ ਮੇਰੀ ਕੈਦ ਵਿੱਚ ਤੇ ਖੁਸ਼ਖ਼ਬਰੀ ਦੇ ਬਚਾਓ ਅਤੇ ਪੁਸ਼ਟੀ ਵਿੱਚ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ। Viz kapitola |