ਯਹੂਦਾਹ 1:6 - ਪਵਿੱਤਰ ਬਾਈਬਲ6 ਇਹ ਵੀ ਚੇਤੇ ਰੱਖੋ ਕਿ, ਦੂਤਾਂ ਕੋਲ ਸ਼ਕਤੀ ਤਾਂ ਸੀ ਪਰ ਉਨ੍ਹਾਂ ਨੇ ਰੱਖੀ ਨਹੀਂ। ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਇਸ ਲਈ ਪ੍ਰਭੂ ਨੇ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ। ਉਨ੍ਹਾਂ ਨੂੰ ਸਦੀਵੀ ਜੰਜ਼ੀਰਾਂ ਵਿੱਚ ਰੱਖਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਉੱਥੇ ਮਹਾਨ ਦਿਨ ਉੱਤੇ ਉਨ੍ਹਾਂ ਦਾ ਨਿਆਂ ਕਰਨ ਲਈ ਰੱਖਿਆ ਹੋਇਆ ਹੈ। Viz kapitolaਪਵਿੱਤਰ ਬਾਈਬਲ O.V. Bible (BSI)6 ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਉੱਤੇ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਘੁੱਪ ਹਨ੍ਹੇਰੇ ਵਿੱਚ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਲਈ ਬੰਧਨਾਂ ਵਿੱਚ ਰੱਖ ਛੱਡਿਆ। Viz kapitolaਪਵਿੱਤਰ ਬਾਈਬਲ (Revised Common Language North American Edition)6 ਜਿਹਨਾਂ ਸਵਰਗਦੂਤਾਂ ਨੇ ਆਪਣੇ ਸੀਮਤ ਖੇਤਰ ਵਿੱਚ ਰਹਿਣ ਤੋਂ ਇਨਕਾਰ ਕੀਤਾ ਅਤੇ ਆਪਣੇ ਅਸਲੀ ਘਰ ਨੂੰ ਛੱਡ ਦਿੱਤਾ, ਉਹ ਅਨੰਤਕਾਲ ਤੱਕ ਬੇੜੀਆਂ ਦੇ ਨਾਲ ਜਕੜ ਕੇ ਹਨੇਰੇ ਪਤਾਲ ਵਿੱਚ ਨਿਆਂ ਵਾਲੇ ਮਹਾਨ ਦਿਨ ਦੇ ਲਈ ਰੱਖੇ ਗਏ ਹਨ ਤਾਂ ਜੋ ਉਹ ਨਿਆਂ ਵਾਲੇ ਦਿਨ ਸਜ਼ਾ ਪ੍ਰਾਪਤ ਕਰਨ । Viz kapitolaਪੰਜਾਬੀ ਮੌਜੂਦਾ ਤਰਜਮਾ6 ਅਤੇ ਪਰਮੇਸ਼ਵਰ ਨੇ ਦੂਤਾਂ ਨੂੰ ਜਿਨ੍ਹਾਂ ਨੇ ਆਪਣਾ ਅਹੁਦਾ ਕਾਇਮ ਨਹੀਂ ਰੱਖਿਆ ਬਲਕਿ ਉਨ੍ਹਾਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਸੀ। ਇਨ੍ਹਾਂ ਨੂੰ ਉਸਨੇ ਘੁੱਪ ਹਨੇਰੇ ਵਿੱਚ ਰੱਖਿਆ ਹੈ, ਅਤੇ ਉਸ ਭਿਆਨਕ ਦਿਨ ਦੇ ਸਦੀਪਕ ਨਿਆਂ ਦੇ ਲਈ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ। Viz kapitolaPunjabi Standard Bible6 ਫਿਰ ਜਿਹੜੇ ਸਵਰਗਦੂਤ ਆਪਣੀ ਪਦਵੀ ਨੂੰ ਕਾਇਮ ਨਾ ਰੱਖ ਸਕੇ, ਸਗੋਂ ਆਪਣੇ ਨਿਵਾਸ ਨੂੰ ਛੱਡ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦੀਪਕ ਬੰਧਨਾਂ ਵਿੱਚ ਜਕੜ ਕੇ ਉਸ ਮਹਾਨ ਦਿਨ ਦੇ ਨਿਆਂ ਲਈ ਹਨੇਰੇ ਵਿੱਚ ਰੱਖਿਆ ਹੋਇਆ ਹੈ। Viz kapitola |