Online Bible

- Reklamy -




ਯਹੂਦਾਹ 1:12 - ਪਵਿੱਤਰ ਬਾਈਬਲ

12 ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰੱਖਦੇ ਹਨ। ਉਹ ਬਿਨ ਵਰੱਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸੱਖਣੇ ਬਿਰੱਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੋਹਰੀ ਮੌਤ ਮਰਦੇ ਹਨ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

12 ਏਹ ਓਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ । ਏਹ ਆਪਣੇ ਹੀ ਢਿੱਡ ਭਰਦੇ ਹਨ । ਏਹ ਪੌਣਾਂ ਦੇ ਉਡਾਏ ਹੋਕੇ ਸੁੱਕੇ ਬੱਦਲ ਹਨ । ਏਹ ਪੱਤ ਝੜ ਰੁੱਤ ਦੇ ਬਿਰਛ ਹਨ ਜੋ ਅਫਲ, ਦੋ ਵਾਰੀ ਮੋਏ ਅਤੇ ਜੜ੍ਹੋਂ ਪੁੱਟੇ ਹੋਏ ਹਨ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

12 ਇਹ ਉਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹੋਏ, ਤੁਹਾਡੇ ਪਿਆਰ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ ਇਹ ਆਪਣੇ ਹੀ ਢਿੱਡ ਭਰਦੇ ਹਨ। ਇਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਇਹ ਪੱਤਝੜ ਦੇ ਰੁੱਤ ਦੇ ਦਰੱਖਤ ਹਨ ਜੋ ਫਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

12 ਇਹ ਮਨੁੱਖ ਤੁਹਾਡੇ ਪ੍ਰਭੂ-ਭੋਜ ਦੇ ਵਿੱਚ ਲੁਕੇ ਹੋਏ ਖ਼ਤਰੇ ਹਨ, ਇਹ ਤੁਹਾਡੇ ਨਾਲ ਬਿਨਾਂ ਕਿਸੇ ਸ਼ਰਮ ਦੇ ਖਾਂਦੇ ਪੀਂਦੇ ਹਨ । ਇਹ ਕੇਵਲ ਆਪਣਾ ਹੀ ਸੁਆਰਥ ਦੇਖਦੇ ਹਨ । ਇਹ ਬਿਨਾਂ ਪਾਣੀ ਦੇ ਬੱਦਲਾਂ ਦੇ ਵਾਂਗ ਹਨ ਜਿਹਨਾਂ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ । ਇਹ ਪਤਝੜ ਦੇ ਫਲਹੀਣ ਰੁੱਖਾਂ ਦੇ ਵਾਂਗ ਹਨ ਜਿਹਨਾਂ ਦੀ ਦੋਹਰੀ ਮੌਤ ਹੁੰਦੀ ਹੈ ਜਿਹੜੇ ਜੜ੍ਹ ਤੋਂ ਉਖਾੜ ਦਿੱਤੇ ਜਾਂਦੇ ਹਨ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

12 ਇਹ ਲੋਕ ਤੁਹਾਡੇ ਪਿਆਰ ਦੀ ਦਾਵਤ ਦੇ ਭੋਜਨ ਤੇ ਦਾਗ਼ ਹਨ, ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਹਨ, ਇਹ ਚਰਵਾਹੇ ਜੋ ਸਿਰਫ ਆਪਣੇ ਆਪ ਦੇ ਢਿੱਡ ਭਰਦੇ ਹਨ। ਉਹ ਪੌਣਾਂ ਦੇ ਉਡਾਏ ਹੋਏ ਸੁੱਕੇ ਬੱਦਲ ਹਨ। ਉਹ ਪੱਤਝੜ ਦੇ ਰੁੱਤ ਦੇ ਦਰੱਖ਼ਤ ਹਨ ਜੋ ਫਲ ਨਹੀਂ ਦਿੰਦੇ, ਦੋ ਵਾਰੀ ਮਰੇ ਅਤੇ ਜੜ੍ਹੋਂ ਪੁੱਟੇ ਹੋਏ ਹਨ।

Viz kapitola kopírovat

Punjabi Standard Bible

12 ਉਹ ਸਮੁੰਦਰ ਵਿੱਚ ਲੁਕੀ ਹੋਈ ਚਟਾਨ ਜਿਹੇ ਹਨ ਜਿਹੜੇ ਤੁਹਾਡੇ ਪ੍ਰੇਮ-ਭੋਜਨਾਂ ਵਿੱਚ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਅਤੇ ਆਪਣੇ ਹੀ ਢਿੱਡ ਭਰਦੇ ਹਨ; ਉਹ ਸੁੱਕੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਉਡਾ ਲੈ ਜਾਂਦੀ ਹੈ; ਉਹ ਪਤਝੜ ਦੇ ਫਲਹੀਣ ਦਰਖ਼ਤ ਹਨ ਜੋ ਉੱਖੜ ਕੇ ਦੋਹਰੀ ਮੌਤ ਮਰ ਚੁੱਕੇ ਹਨ;

Viz kapitola kopírovat




ਯਹੂਦਾਹ 1:12

Následuj nás:

Reklamy


Reklamy