੨ ਪਤਰਸ 1:3 - ਪਵਿੱਤਰ ਬਾਈਬਲ3 ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋੜੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸੱਦਿਆ ਹੈ। Viz kapitolaਪਵਿੱਤਰ ਬਾਈਬਲ O.V. Bible (BSI)3 ਜਦੋਂ ਉਹ ਦੀ ਈਸ਼ੁਰੀ ਸਮਰੱਥਾ ਨੇ ਸੱਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ ਸਾਨੂੰ ਓਸੇ ਦੇ ਗਿਆਨ ਦੇ ਦੁਆਰਾ ਦਿੱਤਾ ਹੈ ਜਿਹ ਨੇ ਆਪਣੇ ਹੀ ਪਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਉਸ ਦੀ ਰੂਹਾਨੀ ਸਮਰੱਥਾ ਨੇ ਉਹ ਸਭ ਕੁਝ ਜੋ ਜੀਵਨ ਅਤੇ ਭਗਤੀ ਲਈ ਚਾਹੀਦਾ ਹੈ, ਸਾਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਸ ਨੇ ਆਪਣੀ ਮਹਿਮਾ ਅਤੇ ਗੁਣ ਨਾਲ ਸਾਨੂੰ ਸੱਦਿਆ ਹੈ l Viz kapitolaਪਵਿੱਤਰ ਬਾਈਬਲ (Revised Common Language North American Edition)3 ਮਸੀਹ ਦੀ ਸਮਰੱਥਾ ਦੇ ਨਾਲ ਸਾਨੂੰ ਉਹ ਸਭ ਕੁਝ ਮਿਲਿਆ ਹੈ ਜਿਸ ਦੀ ਸਾਨੂੰ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਲੋੜ ਹੈ । ਇਹ ਪਰਮੇਸ਼ਰ ਦੇ ਗਿਆਨ ਦੇ ਦੁਆਰਾ ਹੋਇਆ ਜਿਹਨਾਂ ਨੇ ਸਾਨੂੰ ਆਪਣੀ ਮਹਿਮਾ ਅਤੇ ਗੁਣਾਂ ਦੇ ਹਿੱਸੇਦਾਰ ਹੋਣ ਦੇ ਲਈ ਸੱਦਿਆ ਹੈ । Viz kapitolaਪੰਜਾਬੀ ਮੌਜੂਦਾ ਤਰਜਮਾ3 ਉਸਦੀ ਬ੍ਰਹਮ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜਿਸਦੀ ਸਾਨੂੰ ਇੱਕ ਈਸ਼ਵਰੀ ਜੀਵਨ ਲਈ ਜ਼ਰੂਰਤ ਹੈ ਉਸਦੇ ਗਿਆਨ ਦੁਆਰਾ ਜਿਸਨੇ ਸਾਨੂੰ ਆਪਣੀ ਮਹਿਮਾ ਅਤੇ ਭਲਾਈ ਦੁਆਰਾ ਬੁਲਾਇਆ ਹੈ। Viz kapitolaPunjabi Standard Bible3 ਪ੍ਰਭੂ ਯਿਸੂ ਦੀ ਈਸ਼ਵਰੀ ਸਮਰੱਥਾ ਨੇ ਸਾਨੂੰ ਜੀਵਨ ਅਤੇ ਭਗਤੀ ਨਾਲ ਸੰਬੰਧਤ ਸਭ ਕੁਝ ਦਿੱਤਾ ਹੈ ਅਤੇ ਇਹ ਸਭ ਉਸ ਦੇ ਗਿਆਨ ਦੇ ਰਾਹੀਂ ਹੋਇਆ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਸਦਗੁਣ ਦੇ ਦੁਆਰਾ ਬੁਲਾਇਆ। Viz kapitola |