1 ਤਿਮੋਥਿ 1:18 - ਪਵਿੱਤਰ ਬਾਈਬਲ18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। Viz kapitolaਪਵਿੱਤਰ ਬਾਈਬਲ O.V. Bible (BSI)18 ਹੇ ਪੁੱਤ੍ਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ ਭਈ ਤੂੰ ਓਹਨਾਂ ਦੇ ਸਹਾਰੇ ਅੱਛੀ ਲੜਾਈ ਲੜੀਂ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ। Viz kapitolaਪਵਿੱਤਰ ਬਾਈਬਲ (Revised Common Language North American Edition)18 ਮੇਰੇ ਪੁੱਤਰ ਤਿਮੋਥਿਉਸ, ਉਹਨਾਂ ਭਵਿੱਖਬਾਣੀਆਂ ਦੇ ਅਨੁਸਾਰ ਜਿਹੜੀਆਂ ਪਹਿਲਾਂ ਤੇਰੇ ਬਾਰੇ ਕੀਤੀਆਂ ਗਈਆਂ ਸਨ ਮੈਂ ਤੈਨੂੰ ਇਹ ਹੁਕਮ ਦੇ ਰਿਹਾ ਹਾਂ ਤਾਂ ਜੋ ਤੂੰ ਉਹਨਾਂ ਦੀ ਵਰਤੋਂ ਕਰ ਕੇ ਚੰਗੀ ਲੜਾਈ ਲੜੇਂ, Viz kapitolaਪੰਜਾਬੀ ਮੌਜੂਦਾ ਤਰਜਮਾ18 ਮੇਰੇ ਪੁੱਤਰ ਤਿਮੋਥਿਉਸ, ਮੈ ਉਹਨਾਂ ਭਵਿੱਖਬਾਣੀਆ ਦੇ ਅਨੁਸਾਰ ਜਿਹੜੀਆਂ ਪਹਿਲਾਂ ਤੋਂ ਹੀ ਤੇਰੇ ਬਾਰੇ ਕੀਤੀਆਂ ਗਈਆ ਸਨ ਹੁਕਮ ਦਿੰਦਾ ਹਾਂ, ਤਾਂ ਜੋ ਉਹਨਾਂ ਨੂੰ ਯਾਦ ਕਰਕੇ ਤੂੰ ਚੰਗੀ ਤਰ੍ਹਾਂ ਝੂਠੀ ਸਿੱਖਿਆ ਦੇ ਵਿਰੋਧ ਇੱਕ ਲੜਾਈ ਨੂੰ ਲੜ ਸਕੇ, Viz kapitolaPunjabi Standard Bible18 ਹੇ ਮੇਰੇ ਪੁੱਤਰ ਤਿਮੋਥਿਉਸ, ਮੈਂ ਤੈਨੂੰ ਹਿਦਾਇਤ ਦਿੰਦਾ ਹਾਂ ਕਿ ਤੂੰ ਉਨ੍ਹਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਤੇਰੇ ਵਿਖੇ ਪਹਿਲਾਂ ਕੀਤੀਆਂ ਗਈਆਂ, ਚੰਗੀ ਲੜਾਈ ਲੜ Viz kapitola |