ਯਹੂਦਾਹ 1:9 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਪਰ ਮਹਾਂ ਦੂਤ ਮਿਕਾਏਲ ਨੇ ਸ਼ੈਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲਾਸ਼ ਦੇ ਵਿਖੇ ਵਿਵਾਦ ਕਰਦਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੂ ਤੈਨੂੰ ਝਿੜਕੇ! Viz kapitolaਪਵਿੱਤਰ ਬਾਈਬਲ O.V. Bible (BSI)9 ਪਰ ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ ! Viz kapitolaਪਵਿੱਤਰ ਬਾਈਬਲ (Revised Common Language North American Edition)9 ਇੱਥੋਂ ਤੱਕ ਕਿ ਪ੍ਰਮੁੱਖ ਸਵਰਗਦੂਤ ਮੀਕਾਏਲ ਜਦੋਂ ਉਹ ਸ਼ੈਤਾਨ ਦੇ ਨਾਲ ਮੂਸਾ ਦੀ ਲਾਸ਼ ਦੇ ਲਈ ਬਹਿਸ ਕਰ ਰਿਹਾ ਸੀ ਤਾਂ ਉਸ ਨੂੰ ਸ਼ੈਤਾਨ ਦੇ ਉੱਤੇ ਦੋਸ਼ ਲਾਉਣ ਦਾ ਹੌਸਲਾ ਨਾ ਹੋਇਆ । ਉਸ ਨੇ ਕੇਵਲ ਇਹ ਹੀ ਕਿਹਾ, “ਪ੍ਰਭੂ ਹੀ ਤੈਨੂੰ ਦੇਖਣ !” Viz kapitolaਪੰਜਾਬੀ ਮੌਜੂਦਾ ਤਰਜਮਾ9 ਪਰ ਪਰਮੇਸ਼ਵਰ ਦਾ ਇੱਕ ਮਹਾਂ ਦੂਤ ਮਿਕਾਏਲ, ਜਦੋਂ ਉਹ ਦੁਸ਼ਟ ਨਾਲ ਮੋਸ਼ੇਹ ਦੀ ਲਾਸ਼ ਬਾਰੇ ਵਿਵਾਦ ਕਰ ਰਿਹਾ ਸੀ, ਤਾਂ ਉਹ ਦੀ ਹਿੰਮਤ ਨਾ ਹੋਈ ਕਿ ਮਿਹਣਾ ਮਾਰ ਕੇ ਉਸ ਉੱਤੇ ਦੋਸ਼ ਲਾਵੇ, ਪਰ ਇਹ ਕਿਹਾ, “ਪ੍ਰਭੂ ਤੈਨੂੰ ਆਪ ਝਿੜਕੇ!” Viz kapitolaPunjabi Standard Bible9 ਪਰ ਜਦੋਂ ਪ੍ਰਧਾਨ ਸਵਰਗਦੂਤ ਮੀਕਾਏਲ ਨੇ ਸ਼ੈਤਾਨ ਨਾਲ ਬਹਿਸ ਕਰਦੇ ਹੋਏ ਮੂਸਾ ਦੀ ਲਾਸ਼ ਦੇ ਵਿਖੇ ਵਾਦ-ਵਿਵਾਦ ਕੀਤਾ ਤਾਂ ਉਸ ਨੇ ਵੀ ਸ਼ੈਤਾਨ ਉੱਤੇ ਦੋਸ਼ ਲਾ ਕੇ ਉਸ ਦੀ ਨਿੰਦਾ ਕਰਨ ਦੀ ਹਿੰਮਤ ਨਾ ਕੀਤੀ, ਸਗੋਂ ਐਨਾ ਹੀ ਕਿਹਾ, “ਪ੍ਰਭੂ ਤੈਨੂੰ ਝਿੜਕੇ।” Viz kapitolaਪਵਿੱਤਰ ਬਾਈਬਲ9 ਪਰ ਮਹਾਂ ਦੂਤ ਮੀਕਾਏਲ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ। ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਵਿਵਾਦ ਕੀਤਾ ਕਿ ਮੂਸਾ ਦੇ ਸਰੀਰ ਨੂੰ ਕੌਣ ਆਪਣੇ ਕੋਲ ਰੱਖੇਗਾ। ਪਰ ਮੀਕਾਏਲ ਨੇ ਸ਼ੈਤਾਨ ਦੇ ਖਿਲਾਫ਼ ਬਦਨਾਮੀ ਦੇ ਇਲਜ਼ਾਮ ਲਾਉਣ ਦਾ ਹੌਂਸਲਾ ਨਹੀਂ ਕੀਤਾ। ਪਰ ਮੀਕਾਏਲ ਨੇ ਆਖਿਆ, “ਪ੍ਰਭੂ ਤੈਨੂੰ ਸਜ਼ਾ ਦੇਵੇਗਾ।” Viz kapitola |