Online Bible

- Reklamy -




2 ਯੋਹਨ 1:5 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

5 ਹੁਣ ਹੇ ਔਰਤ, ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ, ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪਸ ਵਿੱਚ ਪਿਆਰ ਰੱਖੀਏ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

5 ਅਤੇ ਹੁਣ ਹੇ ਸੁਆਣੀਏ, ਮੈਂ ਤੈਨੂੰ ਜਾਣੀਦਾ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਮੁੱਢੋਂ ਸਾਨੂੰ ਮਿਲਿਆ ਹੋਇਆ ਹੈ ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪੋ ਵਿੱਚੀਂ ਪ੍ਰੇਮ ਰੱਖੀਏ

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

5 ਹੇ ਬੀਬੀ, ਹੁਣ ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ ਸਗੋਂ ਇਹ ਉਹ ਹੀ ਹੁਕਮ ਹੈ ਜਿਹੜਾ ਸਾਨੂੰ ਸ਼ੁਰੂ ਤੋਂ ਮਿਲਿਆ ਹੈ । ਮੇਰੀ ਇਹ ਬੇਨਤੀ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰੀਏ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

5 ਅਤੇ ਹੁਣ, ਪਿਆਰੀ ਔਰਤ, ਸਾਨੂੰ ਇੱਕ-ਦੂਜੇ ਨੂੰ ਪਿਆਰ ਕਰਨਾ ਚਾਹਿਦਾ ਹੈ। ਇਹ ਮੈ ਕੋਈ ਨਵੀਂ ਆਗਿਆ ਨਹੀਂ ਲਿਖ ਰਿਹਾ, ਪਰ ਓਹੀ ਜੋ ਸ਼ੁਰੂ ਤੋਂ ਸਾਨੂੰ ਮਿਲੀ ਹੈ।

Viz kapitola kopírovat

Punjabi Standard Bible

5 ਇਸ ਲਈ ਹੁਣ ਹੇ ਸੁਆਣੀ, ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਭ ਆਪਸ ਵਿੱਚ ਪ੍ਰੇਮ ਰੱਖੀਏ; ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ, ਬਲਕਿ ਉਹੀ ਜੋ ਸਾਨੂੰ ਅਰੰਭ ਤੋਂ ਮਿਲਿਆ।

Viz kapitola kopírovat

ਪਵਿੱਤਰ ਬਾਈਬਲ

5 ਅਤੇ ਹੁਣ ਪਿਆਰੀ ਸੁਆਣੀ ਮੈਂ ਤੈਨੂੰ ਦੱਸਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਕੋਈ ਨਵਾਂ ਹੁਕਮ ਨਹੀਂ ਹੈ। ਇਹ ਓਹੀ ਹੁਕਮ ਹੈ ਜੋ ਸਾਨੂੰ ਸ਼ੁਰੂ ਵਿੱਚ ਮਿਲਿਆ ਸੀ।

Viz kapitola kopírovat




2 ਯੋਹਨ 1:5

Následuj nás:

Reklamy


Reklamy