Online Bible

- Reklamy -




ਰੋਮੀਆਂ 1:27 - ਪਵਿੱਤਰ ਬਾਈਬਲ (Revised Common Language North American Edition)

27 ਇਸੇ ਤਰ੍ਹਾਂ ਆਦਮੀ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ । ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਦੇ ਨਾਲ ਹੀ ਦੁਸ਼ਟ ਕੰਮ ਕਰ ਕੇ ਆਪਣੇ ਕੰਮਾਂ ਦੀ ਠੀਕ ਸਜ਼ਾ ਪਾਈ ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

27 ਇਸੇ ਤਰਾਂ ਨਰ ਵੀ ਨਾਰੀਆਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀਂ ਆਪਣੀ ਕਾਮਨਾ ਵਿੱਸ ਸੜ ਗਏ, ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਜੋਗ ਫਲ ਭੋਗਿਆ।।

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

27 ਇਸੇ ਤਰ੍ਹਾਂ ਮਰਦ ਵੀ ਔਰਤਾਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀ ਆਪਣੀ ਕਾਮਨਾਂ ਵਿੱਚ ਸੜ ਗਏ, ਮਰਦਾਂ ਨੇ ਮਰਦਾਂ ਦੇ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਯੋਗ ਫਲ ਭੋਗਿਆ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

27 ਇਸੇ ਤਰ੍ਹਾਂ ਆਦਮੀਆਂ ਨੇ ਵੀ ਔਰਤਾਂ ਨਾਲ ਕੁਦਰਤੀ ਸੰਭੋਗ ਨੂੰ ਤਿਆਗ ਦਿੱਤਾ ਅਤੇ ਇੱਕ-ਦੂਜੇ ਨਾਲ ਕਾਮਨਾਵਾਂ ਵਿੱਚ ਜਲਨ ਲੱਗੇ। ਆਦਮੀਆਂ ਨੇ ਦੂਸਰੇ ਆਦਮੀਆਂ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਇਸ ਕਰਕੇ ਆਦਮੀਆਂ ਇਸ ਸ਼ਰਮਨਾਕ ਕੰਮ ਕਾਰਨ ਬਣਦੀ ਸਜ਼ਾ ਪਾਈ।

Viz kapitola kopírovat

Punjabi Standard Bible

27 ਇਸੇ ਤਰ੍ਹਾਂ ਪੁਰਸ਼ ਵੀ ਔਰਤ ਨਾਲ ਕੁਦਰਤੀ ਸੰਬੰਧ ਛੱਡ ਕੇ ਇੱਕ ਦੂਜੇ ਪ੍ਰਤੀ ਆਪਣੀਆਂ ਕਾਮ-ਵਾਸਨਾਵਾਂ ਵਿੱਚ ਸੜ ਗਏ ਅਤੇ ਪੁਰਸ਼ਾਂ ਨੇ ਪੁਰਸ਼ਾਂ ਨਾਲ ਨਿਰਲੱਜਤਾ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਗਲਤੀ ਦਾ ਸਹੀ ਫਲ ਭੋਗ ਰਹੇ ਹਨ।

Viz kapitola kopírovat

ਪਵਿੱਤਰ ਬਾਈਬਲ

27 ਇਸੇ ਤਰ੍ਹਾਂ ਮਰਦਾਂ ਨੇ ਵੀ ਔਰਤਾਂ ਨਾਲ ਜਿਨਸੀ ਸੰਬੰਧ ਤੋੜ ਲਏ ਅਤੇ ਆਪਸ ਵਿੱਚ ਕਾਮਾਤੁਰ ਹੋਕੇ ਕਾਮਅਗਨੀ ਵਿੱਚ ਮੱਚਣ ਲੱਗੇ। ਇੰਝ ਮਰਦਾਂ ਨੇ ਇੱਕ ਦੂਜੇ ਨਾਲ ਸ਼ਰਮਸਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਕਰਕੇ ਉਨ੍ਹਾਂ ਨੂੰ ਆਪਣੇ ਸਰੀਰਾਂ ਵਿੱਚ, ਕੀਤੇ ਬੁਰੇ ਕੰਮਾਂ ਦੀ ਸਜ਼ਾਂ ਭੁਗਤਨੀ ਪਈ।

Viz kapitola kopírovat




ਰੋਮੀਆਂ 1:27

Následuj nás:

Reklamy


Reklamy