2 ਥੱਸਲੁ 1:10 - ਪਵਿੱਤਰ ਬਾਈਬਲ (Revised Common Language North American Edition)10 ਇਹ ਉਸ ਦਿਨ ਹੋਵੇਗਾ ਜਿਸ ਦਿਨ ਪ੍ਰਭੂ ਆਪਣੇ ਪਵਿੱਤਰ ਲੋਕਾਂ ਵਿੱਚ ਮਹਿਮਾ ਪ੍ਰਾਪਤ ਕਰਨਗੇ ਅਤੇ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਹੈ ਉਹਨਾਂ ਵਿੱਚ ਅਸਚਰਜ ਦਾ ਕਾਰਨ ਹੋਣ ਲਈ ਆਉਣਗੇ । ਉਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਕਿਉਂਕਿ ਤੁਸੀਂ ਸਾਡੀ ਗਵਾਹੀ ਵਿੱਚ ਵਿਸ਼ਵਾਸ ਕੀਤਾ ਹੈ । Viz kapitolaਪਵਿੱਤਰ ਬਾਈਬਲ O.V. Bible (BSI)10 ਉਸ ਦਿਨ ਜਦ ਉਹ ਆਵੇਗਾ ਭਈ ਆਪਣਿਆਂ ਸੰਤਾਂ ਵਿੱਚ ਵਡਿਆਇਆ ਜਾਵੇ ਅਤੇ ਸਾਰੇ ਨਿਹਚਾਵਾਨਾਂ ਵਿੱਚ ਅਚਰਜ ਮੰਨਿਆ ਜਾਵੇ ਕਿਉਂਕਿ ਤੁਹਾਥੋਂ ਸਾਡੀ ਸਾਖੀ ਦੀ ਪਰਤੀਤ ਕੀਤੀ ਗਈ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਉਸ ਦਿਨ ਜਦ ਉਹ ਆਵੇਗਾ ਜੋ ਆਪਣਿਆਂ ਸੰਤਾਂ ਵਿੱਚ ਮਹਿਮਾ ਪਾਵੇ ਅਤੇ ਸਾਰੇ ਵਿਸ਼ਵਾਸੀਆਂ ਵਿੱਚ ਅਚਰਜ਼ ਮੰਨਿਆ ਜਾਵੇ ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ। Viz kapitolaਪੰਜਾਬੀ ਮੌਜੂਦਾ ਤਰਜਮਾ10 ਇਹ ਉਹ ਦਿਨ ਹੋਵੇਗਾ ਜਦੋਂ ਉਹ ਆਪਣੇ ਪਵਿੱਤਰ ਲੋਕਾਂ ਵਿੱਚ ਵਾਪਸ ਆ ਕੇ ਮਹਿਮਾ ਪ੍ਰਾਪਤ ਕਰੇਗਾ, ਅਤੇ ਵਿਸ਼ਵਾਸ ਕਰਨ ਵਾਲੇ ਸਾਰੇ ਲੋਕਾਂ ਲਈ ਹੈਰਾਨੀ ਦਾ ਕਾਰਨ ਬਣ ਜਾਵੇਗਾ; ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਵਿਸ਼ਵਾਸ ਕੀਤਾ। Viz kapitolaPunjabi Standard Bible10 ਇਹ ਉਸ ਦਿਨ ਹੋਵੇਗਾ ਜਦੋਂ ਉਹ ਆਪਣੇ ਸੰਤਾਂ ਵਿਚਕਾਰ ਮਹਿਮਾ ਪਾਉਣ ਅਤੇ ਸਭ ਵਿਸ਼ਵਾਸ ਕਰਨ ਵਾਲਿਆਂ ਵਿਚਕਾਰ ਅਚੰਭੇ ਦਾ ਕਾਰਨ ਹੋਣ ਲਈ ਆਵੇਗਾ ਅਤੇ ਤੁਹਾਡੇ ਵਿਚਕਾਰ ਵੀ, ਕਿਉਂਕਿ ਤੁਸੀਂ ਸਾਡੀ ਗਵਾਹੀ ਉੱਤੇ ਵਿਸ਼ਵਾਸ ਕੀਤਾ। Viz kapitolaਪਵਿੱਤਰ ਬਾਈਬਲ10 ਇਹ ਉਸ ਦਿਨ ਵਾਪਰੇਗਾ ਜਦੋਂ ਸਾਡਾ ਪ੍ਰਭੂ ਯਿਸੂ ਆਵੇਗਾ। ਯਿਸੂ ਮਹਿਮਾਮਈ ਹੋਣ ਲਈ ਆਪਣੇ ਪਵਿੱਤਰ ਲੋਕਾਂ ਸਮੇਤ ਆਵੇਗਾ। ਉਹ ਸਾਰੇ ਲੋਕ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਹੈਰਾਨ ਹੋ ਜਾਣਗੇ ਜਦੋਂ ਉਹ ਯਿਸੂ ਨੂੰ ਵੇਖਣਗੇ। ਤੁਸੀਂ ਵਿਸ਼ਵਾਸੀਆਂ ਦੇ ਉਸ ਸਮੂਹ ਵਿੱਚ ਹੋਵੋਂਗੇ, ਕਿਉਂਕਿ ਤੁਸੀਂ ਉਨ੍ਹਾਂ ਗੱਲਾਂ ਵਿੱਚ ਵਿਸ਼ਵਾਸ ਕੀਤਾ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ ਸਨ। Viz kapitola |