੧ ਪਤਰਸ 1:2 - ਪਵਿੱਤਰ ਬਾਈਬਲ (Revised Common Language North American Edition)2 ਤੁਸੀਂ ਪਰਮੇਸ਼ਰ ਪਿਤਾ ਦੇ ਉਦੇਸ਼ ਦੇ ਅਨੁਸਾਰ ਪਹਿਲਾਂ ਹੀ ਚੁਣੇ ਗਏ ਅਤੇ ਪਵਿੱਤਰ ਆਤਮਾ ਦੇ ਦੁਆਰਾ ਪਵਿੱਤਰ ਕੀਤੇ ਗਏ ਤਾਂ ਜੋ ਯਿਸੂ ਮਸੀਹ ਦੇ ਆਗਿਆਕਾਰੀ ਬਣੋ ਜਿਹਨਾਂ ਦਾ ਖ਼ੂਨ ਤੁਹਾਡੇ ਉੱਤੇ ਛਿੜਕਿਆ ਗਿਆ ਹੈ । ਤੁਹਾਨੂੰ ਕਿਰਪਾ ਅਤੇ ਸ਼ਾਂਤੀ ਬਹੁਤਾਤ ਵਿੱਚ ਮਿਲੇ । Viz kapitolaਪਵਿੱਤਰ ਬਾਈਬਲ O.V. Bible (BSI)2 ਜਿਹੜੇ ਪਿਤਾ ਪਰਮੇਸ਼ੁਰ ਦੇ ਅਗੇਤ੍ਰੇ ਗਿਆਨ ਦੇ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਏ ਹਨ ਭਈ ਆਗਿਆਕਾਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਨ੍ਹਾਂ ਉੱਤੇ ਛਿੜਕਿਆ ਜਾਵੇ । ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧ ਤੋਂ ਵੱਧ ਹੁੰਦੀ ਜਾਵੇ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਜਿਹੜੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ੁਰ ਦੇ ਗਿਆਨ ਅਨੁਸਾਰ ਆਤਮਾ ਤੋਂ ਪਵਿੱਤਰ ਹੋਣ ਦੇ ਲਈ ਚੁਣੇ ਗਏ ਕਿ ਆਗਿਆਕਰ ਹੋਣ ਅਤੇ ਯਿਸੂ ਮਸੀਹ ਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ। ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਵੱਧਦੀ ਜਾਵੇ। Viz kapitolaਪੰਜਾਬੀ ਮੌਜੂਦਾ ਤਰਜਮਾ2 ਜਿਹੜੇ ਪਿਤਾ ਪਰਮੇਸ਼ਵਰ ਦੇ ਪੂਰਵ-ਗਿਆਨ ਦੇ ਅਨੁਸਾਰ, ਪਵਿੱਤਰ ਆਤਮਾ ਦੇ ਕਾਰਜਾਂ ਦੁਆਰਾ ਪਵਿੱਤਰ ਹੋਣ ਲਈ ਚੁਣੇ ਗਏ, ਕਿ ਯਿਸ਼ੂ ਮਸੀਹ ਦੇ ਆਗਿਆਕਾਰ ਹੋਣ ਅਤੇ ਉਸਦਾ ਲਹੂ ਉਹਨਾਂ ਉੱਤੇ ਛਿੜਕਿਆ ਜਾਵੇ: ਕਿਰਪਾ ਅਤੇ ਸ਼ਾਂਤੀ ਤੁਹਾਡੇ ਉੱਤੇ ਬਹੁਤਾਤ ਨਾਲ ਹੋਵੇ। Viz kapitolaPunjabi Standard Bible2 ਅਤੇ ਪਿਤਾ ਪਰਮੇਸ਼ਰ ਦੇ ਅਗੇਤੇ ਗਿਆਨ ਦੇ ਅਨੁਸਾਰ ਚੁਣੇ ਗਏ ਅਤੇ ਮਸੀਹ ਯਿਸੂ ਦੀ ਆਗਿਆਕਾਰੀ ਲਈ ਅਤੇ ਉਸ ਦੇ ਲਹੂ ਦੇ ਛਿੜਕੇ ਜਾਣ ਲਈ ਆਤਮਾ ਦੁਆਰਾ ਪਵਿੱਤਰ ਕੀਤੇ ਗਏ ਹਨ: ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ। Viz kapitolaਪਵਿੱਤਰ ਬਾਈਬਲ2 ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਕੇ ਚੁਣਨ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ। ਤੁਹਾਨੂੰ ਪਵਿੱਤਰ ਬਨਾਉਣਾ ਆਤਮਾ ਦਾ ਕਾਰਜ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਤੁਸੀਂ ਉਸਦਾ ਹੁਕਮ ਮੰਨੋ ਅਤੇ ਯਿਸੂ ਮਸੀਹ ਦੇ ਲਹੂ ਰਾਹੀਂ ਸ਼ੁੱਧ ਹੋ ਜਾਵੋ। ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਨਾਲ ਧੰਨ ਹੋਵੋ। Viz kapitola |