Online Bible

- Reklamy -

ਫਿਲੇਮੋਨ 1 - ਪਵਿੱਤਰ ਬਾਈਬਲ O.V. Bible (BSI)


ਇੱਕ ਮਸੀਹੀ ਗੁਲਾਮ ਲਈ ਸਫ਼ਾਰਸ਼

1 ਲਿਖਤੁਮ ਪੌਲੁਸ ਜਿਹੜਾ ਮਸੀਹ ਯਿਸੂ ਦਾ ਬੰਧੂਆ ਹਾਂ ਅਤੇ ਭਰਾ ਤਿਮੋਥਿਉਸ । ਅੱਗੇ ਜੋਗ ਫਿਲੇਮੋਨ ਸਾਡੇ ਪਿਆਰੇ ਅਤੇ ਨਾਲ ਦੇ ਕੰਮ ਕਰਨ ਵਾਲੇ ਨੂੰ

2 ਅਤੇ ਸਾਡੀ ਭੈਣ ਅੱਫਿਆ ਨੂੰ ਅਤੇ ਸਾਡੇ ਸੰਗੀ ਸਿਪਾਹੀ ਅਰਖਿੱਪੁਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ

3 ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।।

4 ਤੇਰੀ ਪ੍ਰੀਤ ਅਤੇ ਨਿਹਚਾ ਜੋ ਪ੍ਰਭੁ ਯਿਸੂ ਉੱਤੇ ਅਤੇ ਸਭਨਾਂ ਸੰਤਾਂ ਦੇ ਨਾਲ ਹੈ

5 ਉਹ ਦੀ ਖਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਂ ਵਿੱਚ ਤੇਰੀ ਗੱਲ ਕਰਦਿਆਂ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ

6 ਭਈ ਤੇਰੀ ਨਿਹਚਾ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ

7 ਕਿਉਂ ਜੋ ਹੇ ਭਰਾ, ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ ਇਸ ਲਈ ਜੋ ਤੇਰੀ ਵੱਲੋਂ ਸੰਤਾਂ ਦਾ ਦਿਲ ਤਾਜ਼ਾ ਹੋਇਆ ਹੈ ।।

8 ਸੋ ਭਾਵੇਂ ਮਸੀਹ ਵਿੱਚ ਮੈਨੂੰ ਦਿਲੇਰੀ ਤਾਂ ਬਹੁਤ ਹੈ ਭਈ ਜੋ ਕੁਝ ਜੋਗ ਹੈ ਉਹ ਦਾ ਤੈਨੂੰ ਹੁਕਮ ਕਰਾਂ

9 ਪਰ ਪ੍ਰੇਮ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਹੁਣ ਮਸੀਹ ਯਿਸੂ ਦਾ ਬੰਧੂਆ ਵੀ ਹੋ ਕੇ ਬੇਨਤੀ ਕਰਦਾ ਹਾਂ -

10 ਮੈਂ ਆਪਣੇ ਬੱਚੇ ਦੇ ਨਮਿੱਤ ਜਿਹੜਾ ਕੈਦ ਵਿੱਚ ਮੇਰੇ ਲਈ ਉਤਪਤ ਹੋਇਆ ਤੇਰੇ ਅੱਗੇ ਬੇਨਤੀ ਕਰਦਾ ਹਾਂ ਅਰਥਾਤ ਉਨੇਸਿਮੁਸ ਦੇ ਨਮਿੱਤ

11 ਜਿਹੜਾ ਅੱਗੇ ਤੇਰੇ ਕਿਸੇ ਕੰਮ ਦਾ ਨਾ ਸੀ ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ

12 ਖੁਦ ਉਸੇ ਨੂੰ ਮਾਨੋ ਆਪਣੇ ਕਲੇਜੇ ਦੇ ਟੁਕੜੇ ਨੂੰ ਮੈਂ ਤੇਰੇ ਕੋਲ ਮੋੜ ਘੱਲਿਆ ਹੈ

13 ਮੈਂ ਚਾਹੁੰਦਾ ਸਾਂ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ ਭਈ ਤੇਰੇ ਥਾਂ ਖੁਸ਼ ਖਬਰੀ ਦੇ ਬੰਧਨਾਂ ਵਿੱਚ ਮੇਰੀ ਟਹਿਲ ਕਰੇ

14 ਪਰ ਤੇਰੀ ਸਲਾਹ ਬਿਨਾ ਮੈਂ ਕੁਝ ਕਰਨਾ ਨਾ ਚਾਹਿਆ ਤਾਂ ਜੋ ਤੇਰਾ ਉਪਕਾਰ ਲਚਾਰੀ ਤੋਂ ਨਹੀਂ ਸਗੋਂ ਰਜ਼ਾਮੰਦੀ ਨਾਲ ਹੋਵੇ

15 ਕਿਉਂ ਜੋ ਕੀ ਜਾਣੀਏ ਭਈ ਉਹ ਥੋੜਾ ਚਿਰ ਇਸ ਲਈ ਤੈਥੋਂ ਅੱਡ ਹੋਇਆ ਭਈ ਉਹ ਸਦਾ ਤੇਰਾ ਹੀ ਬਣਿਆ ਰਹੇ

16 ਅੱਗੇ ਨੂੰ ਦਾਸ ਵਾਂਙੁ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਵਾਂਙੁ, ਖਾਸ ਕਰਕੇ ਮੇਰੇ ਲਈ, ਪਰ ਕਿੰਨਾ ਵਧੀਕ ਸਰੀਰ, ਨਾਲੇ ਪ੍ਰਭੁ ਵਿੱਚ ਤੇਰਾ ਪਿਆਰਾ ਹੋਵੇਗਾ !

17 ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ ਤਾਂ ਜਿਵੇਂ ਮੈਨੂੰ ਤਿਵੇਂ ਉਹ ਨੂੰ ਕਬੂਲ ਕਰ

18 ਅਤੇ ਜੇ ਉਹ ਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹ ਨੂੰ ਮੇਰੇ ਨਾਉਂ ਲਿਖ ਛੱਡੀਂ

19 ਮੈਂ ਪੌਲੁਸ ਆਪਣੀਂ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਇਹ ਨਾ ਤੈਨੂੰ ਆਖਾਂ ਭਈ ਮੇਰਾ ਕਰਜ਼ ਜੋ ਤੈਂ ਦੇਣਾ ਹੈ ਸੋ ਤੂੰ ਆਪ ਹੀ ਹੈ !

20 ਹਾਂ, ਭਰਾਵਾਂ, ਤੈਥੋਂ ਪ੍ਰਭੁ ਵਿੱਚ ਮੈਨੂੰ ਅਨੰਦ ਪਰਾਪਤ ਹੋਵੇ । ਮਸੀਹ ਵਿੱਚ ਮੇਰਾ ਦਿਲ ਤਾਜ਼ਾ ਕਰ

21 ਤੇਰੀ ਆਗਿਆਕਾਰੀ ਉੱਤੇ ਭਰੋਸਾ ਰਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੀਕ ਕਰੇਂਗਾ

22 ਨਾਲੇ ਕੋਈ ਉਤਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ ਕਿਉਂ ਜੋ ਮੈਨੂੰ ਆਸ ਹੈ ਭਈ ਤੁਹਾਡੀਆਂ ਪ੍ਰਾਰਥਨਾ ਦੇ ਦੁਆਰਾ ਤੁਹਾਨੂੰ ਬਖ਼ਸ਼ਿਆ ਜਾਵਾਂਗਾ।।

23 ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ ਤੇਰੀ ਸੁਖ ਸਾਂਦ ਪੁੱਛਦਾ ਹੈ

24 ਨਾਲੇ ਮਰਕੁਸ ਅਤੇ ਅਰਿਸਤਰਖੁਸ ਅਤੇ ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ।।

25 ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ ।। ਆਮੀਨ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Následuj nás:



Reklamy