Aanlyn Bybel

- Advertensies -

ਜ਼ਬੂਰਾਂ ਦੀ ਪੋਥੀ 3 - ਪਵਿੱਤਰ ਬਾਈਬਲ O.V. Bible (BSI)


ਅੰਮ੍ਰਿਤ ਵੇਲੇ ਦੀ ਪ੍ਰਾਰਥਨਾ ਦਾਊਦ ਦਾ ਭਜਨ ਜਦ ਉਹ ਆਪਣੇ ਪੁੱਤ੍ਰ ਅਬਸ਼ਾਲੋਮ ਅੱਗਿਓਂ ਭੱਜਿਆ

1 ਹੇ ਯਹੋਵਾਹ, ਮੇਰੇ ਵਿਰੋਧੀ ਕਿੰਨੇ ਹੀ ਵਧ ਗਏ ਹਨ, ਮੇਰੇ ਵਿਰੁੱਧ ਬਹੁਤ ਉੱਠ ਖੜੋਤੇ ਹਨ!

2 ਬਾਹਲੇ ਮੇਰੀ ਜਾਨ ਦੇ ਲਈ ਆਖਦੇ ਹਨ, ਭਈ ਪਰਮੇਸ਼ੁਰ ਵੱਲੋਂ ਉਹ ਦਾ ਬਚਾਓ ਹੈ ਨਹੀਂ।। ਸਲਹ ।।

3 ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ ਹੈਂ, ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈਂ।

4 ਮੈਂ ਆਪਣੀ ਅਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ।। ਸਲਹ।।

5 ਮੈਂ ਲੰਮਾ ਪੈ ਗਿਆ ਤੇ ਸੌਂ ਗਿਆ, ਮੈਂ ਜਾਗ ਉੱਠਿਆ, ਕਿਉਂ ਜੋ ਯਹੋਵਾਹ ਮੈਨੂੰ ਸੰਭਾਲਦਾ ਹੈ।

6 ਮੈਂ ਉਨ੍ਹਾਂ ਧਾੜਾਂ ਤੋਂ ਨਹੀਂ ਡਰਾਂਗਾ, ਜਿਨ੍ਹਾਂ ਆਲੇ ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ।।

7 ਹੇ ਯਹੋਵਾਹ, ਉੱਠ! ਮੇਰੇ ਪਰਮੇਸ਼ੁਰ, ਮੈਨੂੰ ਬਚਾ, ਤੈਂ ਤਾਂ ਮੇਰੇ ਸਭਨਾਂ ਵੈਰੀਆਂ ਦੀਆਂ ਖਾਖਾਂ ਉੱਤੇ ਮਾਰਿਆ ਹੈ, ਅਤੇ ਦੁਸ਼ਟਾਂ ਦੇ ਦੰਦ ਭੰਨ ਸੁੱਟੇ ਹਨ।

8 ਬਚਾਓ ਯਹੋਵਾਹ ਵੱਲੋਂ ਹੈ, ਤੇਰੀ ਬਕਰਤ ਤੇਰੀ ਪਰਜਾ ਦੇ ਉੱਤੇ ਹੋਵੇ।। ਸਲਹ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Volg ons:



Advertensies