Aanlyn Bybel

- Advertensies -

ਜ਼ਬੂਰਾਂ ਦੀ ਪੋਥੀ 11 - ਪਵਿੱਤਰ ਬਾਈਬਲ O.V. Bible (BSI)


ਯਹੋਵਾਹ ਦੀ ਸ਼ਰਨ ਸੁਰ ਪਤੀ ਲਈ ਦਾਊਦ ਦਾ

1 ਮੈਂ ਯਹੋਵਾਹ ਦੀ ਸ਼ਰਨ ਲਈ ਹੈ। ਤੁਸੀਂ ਕਿੱਕੁਰ ਮੇਰੀ ਜਾਨ ਨੂੰ ਆਖਦੇ ਹੋ, ਭਈ ਚਿੜੀ ਵਾਂਙੁ ਆਪਣੇ ਪਹਾੜ ਨੂੰ ਉੱਡ ਜਾਹ?

2 ਵੇਖੋ ਤਾਂ, ਦੁਸ਼ਟ ਧਣੁਖ ਨੂੰ ਝੁਕਾਉਂਦੇ ਹਨ, ਉਹ ਆਪਣੇ ਬਾਣ ਚਿੱਲੇ ਉੱਤੇ ਚਾੜ੍ਹਦੇ ਹਨ, ਭਈ ਸਿੱਧੇ ਮਨ ਵਾਲਿਆਂ ਨੂੰ ਅਨ੍ਹੇਰ ਵਿੱਚ ਮਾਰਨ।

3 ਜੇ ਨੀਂਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰੇ?।।

4 ਯਹੋਵਾਹ ਆਪਣੀ ਪਵਿੱਤ੍ਰ ਹੈਕਲ ਵਿੱਚ ਹੈ, ਯਹੋਵਾਹ ਦਾ ਸਿੰਘਾਸਣ ਸੁਰਗ ਵਿੱਚ ਹੈ, ਉਹ ਦੀਆਂ ਅੱਖਾਂ ਤੱਕਦੀਆਂ ਹਨ, ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਚਦੀਆਂ ਹਨ।

5 ਯਹੋਵਾਹ ਧਰਮੀ ਨੂੰ ਜਾਚਦਾ ਹੈ, ਪਰ ਦੁਸ਼ਟ ਅਰ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ।

6 ਓਹ ਦੁਸ਼ਟਾਂ ਦੇ ਉੱਤੇ ਫਾਹੀਆਂ ਵਰ੍ਹਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਛਾਂਦਾ ਹੋਵੇਗੀ

7 ਕਿਉਂ ਜੋ ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, ਸਿੱਧੇ ਲੋਕ ਉਸ ਦਾ ਦਰਸ਼ਣ ਪਾਉਣਗੇ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Volg ons:



Advertensies