Aanlyn Bybel

- Advertensies -

ਗਿਣਤੀ 8 - ਪਵਿੱਤਰ ਬਾਈਬਲ O.V. Bible (BSI)


ਲੇਵੀਆਂ ਦੀ ਉਪਾਸਨਾ

1 ਯਹੋਵਾਹ ਮੂਸਾ ਨੂੰ ਬੋਲਿਆ,

2 ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਜਦ ਤੂੰ ਦੀਵੇ ਬਾਲੇਂ ਤਾਂ ਓਹ ਸੱਤ ਦੀਵੇਂ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ

3 ਤਾਂ ਹਾਰੂਨ ਨੇ ਤਿਵੇਂ ਹੀ ਕੀਤਾ। ਉਹ ਨੇ ਉਸ ਦੇ ਦੀਵੇ ਸ਼ਮਾਦਾਨ ਦੇ ਸਾਹਮਣੇ ਬਾਲੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ

4 ਏਹ ਸ਼ਮਾਦਾਨ ਦੀ ਬਣਾਉਟ ਸੀ,- ਉਹ ਘੜੇ ਹੋਏ ਸੋਨੇ ਦੇ ਡੰਡੇ ਤੋਂ ਫੁੱਲਾਂ ਤੀਕ ਘੜਕੇ ਬਣਾਇਆ ਹੋਇਆ ਸੀ। ਉਹ ਉਸ ਨਮੂਨੇ ਉੱਤੇ ਸੀ ਜਿਹੜਾ ਯਹੋਵਾਹ ਨੇ ਮੂਸਾ ਨੂੰ ਵਿਖਾਇਆ, ਤਿਵੇਂ ਉਸ ਨੇ ਸ਼ਮਾਦਾਨ ਨੂੰ ਬਣਾਇਆ।।

5 ਫੇਰ ਯਹੋਵਾਹ ਮੂਸਾ ਨੂੰ ਬੋਲਿਆ

6 ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਲੈ ਕੇ ਪਵਿੱਤ੍ਰ ਕਰ

7 ਅਤੇ ਓਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਲਈ ਇਉਂ ਕਰੀਂ ਭਈ ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿਟਕ ਦੇਹ ਅਤੇ ਉਨ੍ਹਾਂ ਦੇ ਸਾਰੇ ਸਰੀਰ ਉੱਤੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਬਸਤ੍ਰ ਧੋਣ, ਇਉਂ ਉਹ ਸਾਫ਼ ਹੋਣ

8 ਫੇਰ ਉਹ ਇੱਕ ਵਹਿੜਾ ਲੈਣ ਨਾਲੇ ਉਸ ਦੀ ਮੈਦੇ ਦੀ ਭੇਂਟ ਮਹੀਨ ਮੈਦਾ ਤੇਲ ਨਾਲ ਮਸਿਆ ਹੋਇਆ ਅਤੇ ਤੂੰ ਦੂਜਾ ਵਿਹਿੜਾ ਪਾਪ ਦੀ ਬਲੀ ਲਈ ਲਵੀਂ

9 ਫੇਰ ਲੇਵੀਆਂ ਨੂੰ ਮੰਡਲੀ ਦੇ ਤੰਬੂ ਅੱਗੇ ਹਾਜ਼ਰ ਕਰੀਂ ਨਾਲੇਂ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰੀਂ

10 ਅਤੇ ਲੇਵੀਆਂ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੀਂ ਤਾਂ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਧਰਣ

11 ਅਤੇ ਹਾਰੂਨ ਉਨ੍ਹਾਂ ਲੇਵੀਆਂ ਨੂੰ ਯਹੋਵਾਹ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੇਂ ਤਾਂ ਜੋ ਉਹ ਯਹੋਵਾਹ ਦੀ ਸੇਵਾ ਦਾ ਕੰਮ ਕਰਨ

12 ਫੇਰ ਲੇਵੀ ਆਪਣੇ ਹੱਥ ਵਹਿੜਿਆਂ ਦੇ ਸਿਰਾਂ ਉੱਤੇ ਧਰਨ ਅਤੇ ਤੂੰ ਇੱਕ ਨੂੰ ਪਾਪ ਦੀ ਬਲੀ ਲਈ ਅਤੇ ਦੂਜੇ ਨੂੰ ਹੋਮ ਦੀ ਭੇਂਟ ਲਈ ਚੜ੍ਹਾ ਤਾਂ ਜੋ ਓਹ ਲੇਵੀਆਂ ਦਾ ਪਰਾਸਚਿਤ ਹੋਵੇ

13 ਤਾਂ ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਅੱਗੇ ਖੜ੍ਹਾ ਕਰੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਚੜ੍ਹਾਈਂ

14 ਇਉਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ ਸੋ ਉਹ ਲੇਵੀ ਮੇਰੇ ਹੋਣਗੇ

15 ਅਤੇ ਏਸ ਦੇ ਮਗਰੋਂ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਉਂ ਉਨ੍ਹਾਂ ਨੂੰ ਸਾਫ਼ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜਾਵੀਂ

16 ਕਿਉਂ ਜੋ ਏਹ ਇਸਰਾਏਲੀਆਂ ਵਿੱਚੋਂ ਉੱਕੇ ਹੀ ਸਾਰੇ ਕੁੱਖ ਖੋਲਣ ਵਾਲਿਆਂ ਦੇ ਥਾਂ ਅਰਥਾਤ ਇਸਰਾਏਲੀਆਂ ਦੇ ਪਲੋਠਿਆਂ ਦੇ ਥਾਂ ਮੈਨੂੰ ਦਿੱਤੇ ਗਏ ਹਨ ਮੈਂ ਉਨ੍ਹਾਂ ਨੂੰ ਆਪਣੇ ਲਈ ਲਿਆ ਹੈ

17 ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਲੋਠੇ ਮੇਰੇ ਹਨ, ਕੀ ਆਦਮੀ ਦਾ ਕੀ ਡੰਗਰ ਦਾ। ਜਿਸ ਦਿਨ ਤੋਂ ਮਿਸਰ ਦੇਸ ਦਿਆਂ ਸਾਰਿਆਂ ਪਲੋਠਿਆਂ ਨੂੰ ਮਾਰਿਆ ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤ੍ਰ ਕੀਤਾ

18 ਇਉਂ ਮੈਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਲੋਠਿਆਂ ਦੇ ਥਾਂ ਲਿਆ ਹੈ

19 ਮੈਂ ਹਾਰੂਨ ਅਰ ਉਸ ਦੇ ਪੁੱਤ੍ਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ। ਉਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ ਨਾਲੇ ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਤਾਂ ਜੋ ਕੋਈ ਬਵਾ ਇਸਰਾਏਲੀਆਂ ਵਿੱਚੋਂ ਜਦ ਇਸਰਾਏਲੀ ਪਵਿੱਤ੍ਰ ਅਸਥਾਨ ਦੇ ਨੇੜ੍ਹੇ ਆਉਣ ਨਾ ਪਵੇ

20 ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਏਵੇਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਵਿਖੇ ਹੁਕਮ ਦਿੱਤਾ ਸੀ ਤਿਵੇਂ ਇਸਰਾਏਲੀਆਂ ਨੇ ਉਨ੍ਹਾਂ ਦੇ ਨਾਲ ਕੀਤਾ

21 ਤਾਂ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤ੍ਰ ਕੀਤਾ ਅਤੇ ਆਪਣੇ ਬਸਤ੍ਰ ਧੋਤੇ। ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਂਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤ੍ਰਤਾਈ ਲਈ ਪ੍ਰਾਸਚਿਤ ਕੀਤਾ

22 ਏਸ ਦੇ ਮਗਰੋਂ ਉਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਵੜੇ। ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਵਿਖੇ ਹੁਕਮ ਦਿੱਤਾ ਸੀ ਤਿਵੇਂ ਹੀ ਉਨ੍ਹਾਂ ਨੇ ਉਨ੍ਹਾਂ ਨਾਲ ਕੀਤਾ।।

23 ਯਹੋਵਾਹ ਮੂਸਾ ਨੂੰ ਬੋਲਿਆ

24 ਲੇਵੀਆਂ ਲਈ ਏਹ ਹੈ ਕਿ ਪੰਝੀਆਂ ਵਰ੍ਹਿਆਂ ਤੋਂ ਉੱਪਰ ਓਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਨੂੰ ਲੱਗੇ ਰਹਿਣ

25 ਅਤੇ ਪੰਜਾਹ ਵਰ੍ਹਿਆਂ ਤੋਂ ਓਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਓਹ ਹੋਰ ਸੇਵਾ ਦਾ ਕੰਮ ਨਾ ਕਰਨ

26 ਪਰ ਓਹ ਆਪਣੇ ਭਰਾਵਾਂ ਦੀ ਸੇਵਾ ਮੰਡਲ ਦੇ ਤੰਬੂ ਵਿੱਚ ਇਉਂ ਕਰਨ ਭਈ ਓਹ ਆਪਣੀਆਂ ਜੁਮੇਵਾਰੀਆਂ ਪੂਰੀਆਂ ਕਰਨ ਪਰ ਓਹ ਆਪ ਸੇਵਾ ਦਾ ਕੰਮ ਨਾ ਕਰਨ। ਇਉਂ ਲੇਵੀਆਂ ਦੀਆਂ ਜਿਮੇਵਾਰੀਆਂ ਨੂੰ ਠਹਿਰਾਵੀਂ।।

Punjabi O.V. - ਪਵਿੱਤਰ ਬਾਈਬਲ O.V.

Copyright © 2016 by The Bible Society of India

Used by permission. All rights reserved worldwide.

Bible Society of India
Volg ons:



Advertensies