ਲੇਵੀਆਂ 3 - ਪਵਿੱਤਰ ਬਾਈਬਲ O.V. Bible (BSI)ਸੁਖ ਸਾਂਦ ਦੀਆਂ ਬਲੀਆਂ 1 ਜੇ ਉਸ ਦਾ ਚੜ੍ਹਾਵਾ ਸੁਖ ਸਾਂਦ ਦੀ ਬਲੀ ਹੋਵੇ ਜੇ ਉਹ ਉਸ ਨੂੰ ਵੱਗ ਵਿੱਚੋਂ ਚੜ੍ਹਾਵੇ, ਭਾਵੇਂ ਉਹ ਬਲਦ ਭਾਵੇਂ ਗਊ ਹੋਵੇ, ਉਸ ਨੂੰ ਯਹੋਵਾਹ ਦੇ ਅੱਗੇ ਬੱਜ ਤੋਂ ਰਹਿਤ ਚੜ੍ਹਾਵੇ 2 ਅਤੇ ਉਹ ਆਪਣਾ ਹੱਥ ਆਪਣੀ ਭੇਟ ਦੇ ਸਿਰ ਉੱਤੇ ਧਰ ਕੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਕੱਟ ਸੁੱਟੇ ਅਤੇ ਹਾਰੂਨ ਦੇ ਪੁੱਤ੍ਰ ਜਾਜਕ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ, 3 ਅਤੇ ਉਹ ਸੁਖ ਸਾਂਦ ਦੀ ਬਲੀ ਵਿੱਚੋਂ ਇੱਕ ਅੱਗ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇ, ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜ ਦੀ ਹੈ ਅਤੇ ਉਹ ਸਾਰੀ ਚਰਬੀ ਜਿਹੜੀ ਆਂਦ੍ਰਾਂ ਦੇ ਉੱਤੇ ਹੈ 4 ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 5 ਅਤੇ ਹਾਰੂਨ ਦੇ ਪੁੱਤ੍ਰ ਉਸ ਨੂੰ ਹੋਮ ਬਲੀ ਦੇ ਉੱਤੇ ਜੋ ਅੱਗ ਦੀ ਲੱਕੜ ਦੇ ਉੱਤੇ ਹੈ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅੱਗ ਦੀ ਭੇਟ ਹੈ।। 6 ਅਤੇ ਜੇ ਉਸ ਦੀ ਸੁਖ ਸਾਂਦ ਦੀ ਬਲੀ ਦੀ ਭੇਟ ਯਹੋਵਾਹ ਦੇ ਅੱਗੇ ਇੱਜੜ ਵਿੱਚੋਂ ਹੋਵੇ ਤਾਂ ਭਾਵੇਂ ਨਰ ਯਾ ਮਦੀਨ ਹੋਵੇ, ਉਸ ਨੂੰ ਬੱਜ ਤੋਂ ਰਹਿਤ ਚੜ੍ਹਾਵੇ, 7 ਜੇ ਉਹ ਆਪਣੀ ਭੇਟ ਵਿੱਚ ਲੇਲਾ ਚੜ੍ਹਾਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ 8 ਅਤੇ ਉਹ ਆਪਣਾ ਹੱਥ ਆਪਣੀ ਭੇਟ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ, ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ 9 ਅਤੇ ਸੁੱਖ ਸਾਂਦ ਦੀ ਬਲੀ ਵਿੱਚੋਂ ਉਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਚੜ੍ਹਾਵੇ, ਉਸ ਦੀ ਚਰਬੀ ਅਤੇ ਸਾਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਅਤੇ ਸਾਰੀ ਚਰਬੀ, ਜੋ ਆਂਦ੍ਰਾਂ ਦੇ ਉੱਤੇ ਹੈ 10 ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 11 ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦਾ ਪ੍ਰਸਾਦ ਹੈ।। 12 ਅਤੇ ਜੇ ਉਸ ਦੀ ਭੇਟ ਬੱਕਰਾ ਹੋਵੇ ਤਾਂ ਉਹ ਉਸ ਨੂੰ ਯਹੋਵਾਹ ਦੇ ਅੱਗੇ ਚੜ੍ਹਾਵੇ 13 ਅਤੇ ਉਹ ਆਪਣਾ ਹੱਥ ਉਸ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤ੍ਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ 14 ਅਤੇ ਉਹ ਉਸ ਵਿੱਚੋਂ ਆਪਣੀ ਭੇਟ ਚੜ੍ਹਾਵੇ ਅਰਥਾਤ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ, ਉਹ ਚਰਬੀ ਜੋ ਆਂਦ੍ਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਹੈ 15 ਅਤੇ ਦੋਵੇਂ ਗੁਰਦੇ ਅਤੇ ਵੱਖੀਆਂ ਦੇ ਕੋਲ ਉਨ੍ਹਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਝਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ 16 ਅਤੇ ਜਾਜਕ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜੇ। ਇਹ ਅੱਗ ਦੀ ਸੁਗੰਧਤਾ ਦੀ ਭੇਟ ਦਾ ਪ੍ਰਸਾਦ ਹੈ, ਸਾਰੀ ਚਰਬੀ ਯਹੋਵਾਹ ਦੀ ਹੈ 17 ਇਹ ਤੁਹਾਡੀਆਂ ਪੀੜ੍ਹੀਆਂ ਦੇ ਲਈ ਤੁਹਾਡੇ ਸਾਰੇ ਵਸੇਬਿਆਂ ਵਿੱਚ ਇੱਕ ਸਦਾ ਦੀ ਬਿਧੀ ਹੈ ਭਈ ਤੁਸਾਂ ਨਾ ਚਰਬੀ ਨਾ ਲਹੂ ਖਾਣਾ।। |
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Bible Society of India