Aanlyn Bybel

- Advertensies -

ਤੀਤੁਸ ਨੂੰ 1 - Punjabi Standard Bible


ਸਲਾਮ

1 ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦਾ ਦਾਸ ਅਤੇ ਮਸੀਹ ਯਿਸੂ ਦਾ ਰਸੂਲ ਹਾਂ, ਪਰਮੇਸ਼ਰ ਦੇ ਚੁਣੇ ਹੋਇਆਂ ਦੇ ਵਿਸ਼ਵਾਸ ਅਤੇ ਸੱਚ ਦੇ ਉਸ ਗਿਆਨ ਦੇ ਨਮਿੱਤ ਜੋ ਉਸ ਭਗਤੀ ਦੇ ਅਨੁਸਾਰ ਹੈ

2 ਜਿਹੜੀ ਉਸ ਸਦੀਪਕ ਜੀਵਨ ਦੀ ਆਸ ਉੱਤੇ ਅਧਾਰਤ ਹੈ ਜਿਸ ਦਾ ਵਾਇਦਾ ਸੱਚੇ ਪਰਮੇਸ਼ਰ ਨੇ ਅਨੰਤ ਕਾਲ ਤੋਂ ਕੀਤਾ,

3 ਪਰ ਠੀਕ ਸਮੇਂ 'ਤੇ ਆਪਣੇ ਵਚਨ ਦੇ ਪ੍ਰਚਾਰ ਦੀ ਉਸ ਸੇਵਾ ਦੁਆਰਾ ਇਸ ਨੂੰ ਪਰਗਟ ਕੀਤਾ ਜੋ ਸਾਡੇ ਮੁਕਤੀਦਾਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਮੈਨੂੰ ਸੌਂਪੀ ਗਈ,

4 ਤੀਤੁਸ ਨੂੰ ਜਿਹੜਾ ਵਿਸ਼ਵਾਸ ਦੀ ਸਾਂਝ ਅਨੁਸਾਰ ਮੇਰਾ ਸੱਚਾ ਪੁੱਤਰ ਹੈ; ਪਿਤਾ ਪਰਮੇਸ਼ਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੀ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ।


ਕਰੇਤ ਵਿੱਚ ਤੀਤੁਸ ਦੀ ਸੇਵਾ

5 ਮੈਂ ਤੈਨੂੰ ਇਸ ਕਾਰਨ ਕਰੇਤ ਵਿੱਚ ਛੱਡਿਆ ਤਾਂਕਿ ਤੂੰ ਰਹਿੰਦੀਆਂ ਗੱਲਾਂ ਨੂੰ ਸੁਧਾਰੇਂ ਅਤੇ ਜੋ ਆਗਿਆ ਮੈਂ ਤੈਨੂੰ ਦਿੱਤੀ ਉਸ ਦੇ ਅਨੁਸਾਰ ਹਰੇਕ ਨਗਰ ਵਿੱਚ ਬਜ਼ੁਰਗ ਠਹਿਰਾਵੇਂ।

6 ਉਹ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਉਸ ਦੇ ਬੱਚੇ ਵਿਸ਼ਵਾਸੀ ਹੋਣ; ਉਹ ਅਵਾਰਾਗਰਦ ਜਾਂ ਅਣਆਗਿਆਕਾਰ ਨਾ ਹੋਣ।

7 ਕਿਉਂਕਿ ਪਰਮੇਸ਼ਰ ਦਾ ਪ੍ਰਬੰਧਕ ਹੋਣ ਦੇ ਨਾਤੇ ਨਿਗਰਾਨ ਦੇ ਲਈ ਜ਼ਰੂਰੀ ਹੈ ਕਿ ਉਹ ਨਿਰਦੋਸ਼ ਹੋਵੇ; ਉਹ ਨਾ ਅਭਿਮਾਨੀ, ਨਾ ਗੁੱਸੇਖੋਰ, ਨਾ ਪਿਅੱਕੜ, ਨਾ ਹਿੰਸਕ ਅਤੇ ਨਾ ਹੀ ਨੀਚ ਕਮਾਈ ਦਾ ਲੋਭੀ ਹੋਵੇ,

8 ਸਗੋਂ ਉਹ ਪਰਾਹੁਣਚਾਰ, ਭਲਾਈ ਦਾ ਪ੍ਰੇਮੀ, ਸਮਝਦਾਰ, ਨਿਆਂ-ਪਸੰਦ, ਪਵਿੱਤਰ, ਸੰਜਮੀ

9 ਅਤੇ ਉਸ ਸੱਚੇ ਵਚਨ ਉੱਤੇ ਕਾਇਮ ਰਹਿਣ ਵਾਲਾ ਹੋਵੇ ਜੋ ਉਸ ਨੂੰ ਸਿਖਾਇਆ ਗਿਆ ਤਾਂਕਿ ਉਹ ਖਰੀ ਸਿੱਖਿਆ ਨਾਲ ਉਪਦੇਸ਼ ਦੇ ਸਕੇ ਅਤੇ ਵਿਰੋਧੀਆਂ ਨੂੰ ਕਾਇਲ ਕਰ ਸਕੇ।

10 ਕਿਉਂਕਿ ਬਹੁਤ ਸਾਰੇ ਹਨ ਜਿਹੜੇ ਅਣਆਗਿਆਕਾਰ, ਬਕਬਕ ਕਰਨ ਵਾਲੇ ਅਤੇ ਧੋਖੇਬਾਜ਼ ਹਨ ਖਾਸ ਕਰਕੇ ਸੁੰਨਤੀਆਂ ਵਿੱਚੋਂ,

11 ਜਿਨ੍ਹਾਂ ਦਾ ਮੂੰਹ ਬੰਦ ਕਰਨਾ ਜ਼ਰੂਰੀ ਹੈ। ਉਹ ਨੀਚ ਕਮਾਈ ਲਈ ਅਜਿਹੀਆਂ ਗੱਲਾਂ ਸਿਖਾ ਕੇ ਜੋ ਉਨ੍ਹਾਂ ਨੂੰ ਨਹੀਂ ਸਿਖਾਉਣੀਆਂ ਚਾਹੀਦੀਆਂ, ਘਰਾਂ ਦੇ ਘਰ ਵਿਗਾੜ ਦਿੰਦੇ ਹਨ।

12 ਉਨ੍ਹਾਂ ਦੇ ਆਪਣੇ ਹੀ ਨਬੀਆਂ ਵਿੱਚੋਂ ਇੱਕ ਨੇ ਕਿਹਾ ਹੈ, “ਕਰੇਤੀ ਹਮੇਸ਼ਾ ਝੂਠ ਬੋਲਣ ਵਾਲੇ, ਹਿੰਸਕ ਪਸ਼ੂ ਅਤੇ ਆਲਸੀ ਪੇਟੂ ਹੁੰਦੇ ਹਨ।”

13 ਇਹ ਗਵਾਹੀ ਸੱਚੀ ਹੈ। ਇਸ ਲਈ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕ ਤਾਂਕਿ ਉਹ ਵਿਸ਼ਵਾਸ ਵਿੱਚ ਤਕੜੇ ਰਹਿਣ

14 ਅਤੇ ਯਹੂਦੀਆਂ ਦੀਆਂ ਮਨ-ਘੜਤ ਗੱਲਾਂ ਅਤੇ ਸੱਚ ਤੋਂ ਭਟਕੇ ਹੋਏ ਮਨੁੱਖਾਂ ਦੇ ਹੁਕਮਾਂ 'ਤੇ ਧਿਆਨ ਨਾ ਦੇਣ।

15 ਜਿਹੜੇ ਸ਼ੁੱਧ ਹਨ ਉਨ੍ਹਾਂ ਲਈ ਸਭ ਚੀਜ਼ਾਂ ਸ਼ੁੱਧ ਹਨ, ਪਰ ਜਿਹੜੇ ਭ੍ਰਿਸ਼ਟ ਅਤੇ ਅਵਿਸ਼ਵਾਸੀ ਹਨ ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ, ਸਗੋਂ ਉਨ੍ਹਾਂ ਦਾ ਮਨ ਅਤੇ ਵਿਵੇਕ ਦੋਵੇਂ ਭ੍ਰਿਸ਼ਟ ਹੋ ਗਏ ਹਨ।

16 ਉਹ ਪਰਮੇਸ਼ਰ ਨੂੰ ਜਾਣਨ ਦਾ ਦਾਵਾ ਤਾਂ ਕਰਦੇ ਹਨ, ਪਰ ਆਪਣੇ ਕੰਮਾਂ ਤੋਂ ਉਸ ਦਾ ਇਨਕਾਰ ਕਰਦੇ ਹਨ। ਉਹ ਘਿਰਣਾਯੋਗ ਅਤੇ ਅਣਆਗਿਆਕਾਰ ਹਨ ਤੇ ਕਿਸੇ ਵੀ ਭਲੇ ਕੰਮ ਦੇ ਯੋਗ ਨਹੀਂ ਹਨ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies