Aanlyn Bybel

- Advertensies -

ਮੱਤੀਯਾਹ 1 - Punjabi Standard Bible


ਯਿਸੂ ਮਸੀਹ ਦੀ ਕੁਲ-ਪੱਤਰੀ

1 ਯਿਸੂ ਮਸੀਹ ਦੀ ਕੁਲ-ਪੱਤਰੀ ਜਿਹੜਾ ਅਬਰਾਹਾਮ ਦੇ ਵੰਸ਼ਜ ਦਾਊਦ ਦੀ ਸੰਤਾਨ ਸੀ।


ਅਬਰਾਹਾਮ ਤੋਂ ਲੈ ਕੇ ਦਾਊਦ ਤੱਕ

2 ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ, ਇਸਹਾਕ ਤੋਂ ਯਾਕੂਬ ਪੈਦਾ ਹੋਇਆ ਅਤੇ ਯਾਕੂਬ ਤੋਂ ਯਹੂਦਾਹ ਅਤੇ ਉਸ ਦੇ ਭਰਾ ਪੈਦਾ ਹੋਏ,

3 ਯਹੂਦਾਹ ਤੋਂ ਤਾਮਾਰ ਦੀ ਕੁੱਖੋਂ ਫ਼ਰਸ ਅਤੇ ਜ਼ਰਾ ਪੈਦਾ ਹੋਏੇ, ਫ਼ਰਸ ਤੋਂ ਹਸਰੋਨ ਪੈਦਾ ਹੋਇਆ ਅਤੇ ਹਸਰੋਨ ਤੋਂ ਰਾਮ ਪੈਦਾ ਹੋਇਆ,

4 ਰਾਮ ਤੋਂ ਅੰਮੀਨਾਦਾਬ ਪੈਦਾ ਹੋਇਆ, ਅੰਮੀਨਾਦਾਬ ਤੋਂ ਨਹਸ਼ੋਨ ਪੈਦਾ ਹੋਇਆ ਅਤੇ ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ,

5 ਸਲਮੋਨ ਤੋਂ ਰਾਹਾਬ ਦੀ ਕੁੱਖੋਂ ਬੋਅਜ਼ ਪੈਦਾ ਹੋਇਆ, ਬੋਅਜ਼ ਤੋਂ ਰੂਥ ਦੀ ਕੁੱਖੋਂ ਓਬੇਦ ਪੈਦਾ ਹੋਇਆ, ਓਬੇਦ ਤੋਂ ਯੱਸੀ ਪੈਦਾ ਹੋਇਆ


ਦਾਊਦ ਤੋਂ ਲੈ ਕੇ ਬਾਬੁਲ ਦੇ ਦੇਸ ਨਿਕਾਲੇ ਤੱਕ

6 ਦਾਊਦ ਤੋਂ ਸੁਲੇਮਾਨ, ਉਰੀਯਾਹ ਦੀ ਪਤਨੀ ਤੋਂ ਪੈਦਾ ਹੋਇਆ,

7 ਸੁਲੇਮਾਨ ਤੋਂ ਰਹਬੁਆਮ ਪੈਦਾ ਹੋਇਆ, ਰਹਬੁਆਮ ਤੋਂ ਅਬੀਯਾਹ ਪੈਦਾ ਹੋਇਆ ਅਤੇ ਅਬੀਯਾਹ ਤੋਂ ਆਸਾ ਪੈਦਾ ਹੋਇਆ,

8 ਆਸਾ ਤੋਂ ਯਹੋਸ਼ਾਫ਼ਾਟ ਪੈਦਾ ਹੋਇਆ, ਯਹੋਸ਼ਾਫ਼ਾਟ ਤੋਂ ਯੋਰਾਮ ਪੈਦਾ ਹੋਇਆ ਅਤੇ ਯੋਰਾਮ ਤੋਂ ਉੱਜ਼ੀਯਾਹ ਪੈਦਾ ਹੋਇਆ,

9 ਉੱਜ਼ੀਯਾਹ ਤੋਂ ਯੋਥਾਮ ਪੈਦਾ ਹੋਇਆ, ਯੋਥਾਮ ਤੋਂ ਆਹਾਜ਼ ਪੈਦਾ ਹੋਇਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਪੈਦਾ ਹੋਇਆ,

10 ਹਿਜ਼ਕੀਯਾਹ ਤੋਂ ਮਨੱਸਹ ਪੈਦਾ ਹੋਇਆ, ਮਨੱਸਹ ਤੋਂ ਆਮੋਨ ਪੈਦਾ ਹੋਇਆ ਅਤੇ ਆਮੋਨ ਤੋਂ ਯੋਸ਼ੀਯਾਹ ਪੈਦਾ ਹੋਇਆ

11 ਅਤੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਸਮੇਂ ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਸ ਦੇ ਭਰਾ ਪੈਦਾ ਹੋਏ।


ਬਾਬੁਲ ਦੇ ਦੇਸ ਨਿਕਾਲੇ ਤੋਂ ਲੈ ਕੇ ਮਸੀਹ ਤੱਕ

12 ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਪੈਦਾ ਹੋਇਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਪੈਦਾ ਹੋਇਆ,

13 ਜ਼ਰੁੱਬਾਬਲ ਤੋਂ ਅਬੀਹੂਦ ਪੈਦਾ ਹੋਇਆ, ਅਬੀਹੂਦ ਤੋਂ ਅਲਯਾਕੀਮ ਪੈਦਾ ਹੋਇਆ ਅਤੇ ਅਲਯਾਕੀਮ ਤੋਂ ਅੱਜ਼ੋਰ ਪੈਦਾ ਹੋਇਆ,

14 ਅੱਜ਼ੋਰ ਤੋਂ ਸਾਦੋਕ ਪੈਦਾ ਹੋਇਆ, ਸਾਦੋਕ ਤੋਂ ਯਾਕੀਨ ਪੈਦਾ ਹੋਇਆ ਅਤੇ ਯਾਕੀਨ ਤੋਂ ਅਲੀਹੂਦ ਪੈਦਾ ਹੋਇਆ,

15 ਅਲੀਹੂਦ ਤੋਂ ਅਲਾਜ਼ਾਰ ਪੈਦਾ ਹੋਇਆ, ਅਲਾਜ਼ਾਰ ਤੋਂ ਮੱਥਾਨ ਪੈਦਾ ਹੋਇਆ ਅਤੇ ਮੱਥਾਨ ਤੋਂ ਯਾਕੂਬ ਪੈਦਾ ਹੋਇਆ,

16 ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਉਸ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ, ਪੈਦਾ ਹੋਇਆ।

17 ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ, ਦਾਊਦ ਤੋਂ ਲੈ ਕੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹੋਈਆਂ।


ਯਿਸੂ ਮਸੀਹ ਦਾ ਜਨਮ

18 ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ: ਜਦੋਂ ਉਸ ਦੀ ਮਾਤਾ ਮਰਿਯਮ ਦੀ ਮੰਗਣੀ ਯੂਸੁਫ਼ ਨਾਲ ਹੋਈ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਦੁਆਰਾ ਗਰਭਵਤੀ ਪਾਈ ਗਈ।

19 ਪਰ ਉਸ ਦਾ ਪਤੀ ਯੂਸੁਫ਼ ਇੱਕ ਧਰਮੀ ਵਿਅਕਤੀ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਬਦਨਾਮ ਕਰੇ, ਸੋ ਉਸ ਨੇ ਚੁੱਪ-ਚਪੀਤੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ।

20 ਜਦੋਂ ਉਹ ਇਸ ਸੋਚ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਸਵੀਕਾਰ ਕਰਨ ਤੋਂ ਨਾ ਡਰ, ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ;

21 ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”

22 ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੀ ਉਹ ਗੱਲ ਜੋ ਨਬੀ ਦੇ ਰਾਹੀਂ ਕਹੀ ਗਈ ਸੀ, ਪੂਰੀ ਹੋਵੇ:

23 ਵੇਖੋ, ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ , ਜਿਸ ਦਾ ਅਰਥ ਹੈ “ਪਰਮੇਸ਼ਰ ਸਾਡੇ ਨਾਲ”।

24 ਤਦ ਯੂਸੁਫ਼ ਨੇ ਨੀਂਦ ਤੋਂ ਜਾਗ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਅਤੇ ਉਸ ਨੂੰ ਆਪਣੀ ਪਤਨੀ ਸਵੀਕਾਰ ਕਰ ਲਿਆ;

25 ਪਰ ਉਹ ਉਦੋਂ ਤੱਕ ਉਸ ਦੇ ਕੋਲ ਨਾ ਗਿਆ ਜਦੋਂ ਤੱਕ ਉਸ ਨੇ ਪੁੱਤਰ ਨੂੰ ਜਨਮ ਨਾ ਦਿੱਤਾ; ਯੂਸੁਫ਼ ਨੇ ਉਸ ਦਾ ਨਾਮ ਯਿਸੂ ਰੱਖਿਆ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies