Aanlyn Bybel

- Advertensies -

1 ਯੋਹਨ 1 - Punjabi Standard Bible


ਜੀਵਨ ਦਾ ਵਚਨ

1 ਜੀਵਨ ਦੇ ਉਸ ਵਚਨ ਦੇ ਸੰਬੰਧ ਵਿੱਚ ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ, ਜਿਸ ਨੂੰ ਅਸੀਂ ਆਪਣੀ ਅੱਖੀਂ ਵੇਖਿਆ, ਜਿਸ 'ਤੇ ਅਸੀਂ ਗੌਹ ਕੀਤਾ ਅਤੇ ਆਪਣੇ ਹੱਥਾਂ ਨਾਲ ਛੂਹਿਆ,

2 (ਇਹ ਜੀਵਨ ਪਰਗਟ ਹੋਇਆ ਅਤੇ ਅਸੀਂ ਇਸ ਨੂੰ ਵੇਖਿਆ ਅਤੇ ਇਸ ਦੀ ਗਵਾਹੀ ਦਿੰਦੇ ਹਾਂ ਅਤੇ ਤੁਹਾਨੂੰ ਉਸ ਅਨੰਤ ਜੀਵਨ ਦੀ ਖ਼ਬਰ ਦਿੰਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪਰਗਟ ਹੋਇਆ)

3 ਜੋ ਕੁਝ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਖ਼ਬਰ ਤੁਹਾਨੂੰ ਵੀ ਦਿੰਦੇ ਹਾਂ ਤਾਂਕਿ ਸਾਡੇ ਨਾਲ ਤੁਹਾਡੀ ਸੰਗਤ ਹੋਵੇ; ਸਾਡੀ ਸੰਗਤ ਪਿਤਾ ਦੇ ਨਾਲ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ।

4 ਅਸੀਂ ਇਹ ਗੱਲਾਂ ਇਸ ਲਈ ਲਿਖ ਰਹੇ ਹਾਂ ਕਿ ਸਾਡਾ ਅਨੰਦ ਪੂਰਾ ਹੋ ਜਾਵੇ।


ਚਾਨਣ ਵਿੱਚ ਚੱਲਣਾ

5 ਜੋ ਸੰਦੇਸ਼ ਅਸੀਂ ਉਸ ਤੋਂ ਸੁਣਿਆ ਅਤੇ ਤੁਹਾਨੂੰ ਸੁਣਾਉਂਦੇ ਹਾਂ ਉਹ ਇਹ ਹੈ ਕਿ ਪਰਮੇਸ਼ਰ ਚਾਨਣ ਹੈ ਅਤੇ ਉਸ ਵਿੱਚ ਜ਼ਰਾ ਵੀ ਹਨੇਰਾ ਨਹੀਂ ਹੈ।

6 ਜੇ ਅਸੀਂ ਕਹਿੰਦੇ ਹਾਂ ਕਿ ਸਾਡੀ ਉਸ ਨਾਲ ਸੰਗਤ ਹੈ ਅਤੇ ਚੱਲਦੇ ਹਨੇਰੇ ਵਿੱਚ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ।

7 ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਅਸੀਂ ਇੱਕ ਦੂਜੇ ਨਾਲ ਸੰਗਤ ਰੱਖਦੇ ਹਾਂ ਅਤੇ ਉਸ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਭ ਪਾਪਾਂ ਤੋਂ ਸ਼ੁੱਧ ਕਰਦਾ ਹੈ।

8 ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਵਿੱਚ ਪਾਪ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਾਈ ਸਾਡੇ ਵਿੱਚ ਨਹੀਂ ਹੈ।

9 ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਕਿ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।

10 ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਉਸ ਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਸ ਦਾ ਵਚਨ ਸਾਡੇ ਵਿੱਚ ਨਹੀਂ ਹੈ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies