Aanlyn Bybel

- Advertensies -

ਮੱਤੀਯਾਹ 1 - ਪੰਜਾਬੀ ਮੌਜੂਦਾ ਤਰਜਮਾ


ਪ੍ਰਭੂ ਯਿਸ਼ੂ ਦੀ ਵੰਸ਼ਾਵਲੀ

1 ਯਿਸ਼ੂ ਮਸੀਹ ਦੀ ਵੰਸ਼ਾਵਲੀ, ਅਬਰਾਹਾਮ ਦੇ ਵੰਸ਼ ਵਿੱਚੋਂ: ਦਾਵੀਦ ਦਾ ਪੁੱਤਰ।

2 ਅਬਰਾਹਾਮ ਤੋਂ ਇਸਹਾਕ, ਇਸਹਾਕ ਤੋਂ ਯਾਕੋਬ, ਯਾਕੋਬ ਤੋਂ ਯਹੂਦਾਹ ਅਤੇ ਉਸ ਦੇ ਭਰਾ ਪੈਦਾ ਹੋਏ,

3 ਯਹੂਦਾਹ ਤੋਂ ਫ਼ਾਰੇਸ ਅਤੇ ਜ਼ਾਰਾਹ ਤਾਮਾਰ ਦੀ ਕੁੱਖੋਂ ਪੈਦਾ ਹੋਇਆ, ਫ਼ਾਰੇਸ ਹੇਜ਼ਰੋਨ ਦਾ ਪਿਤਾ ਸੀ, ਅਤੇ ਹੇਜ਼ਰੋਨ ਹਾਰਾਮ ਦਾ ਪਿਤਾ ਸੀ,

4 ਹਾਰਾਮ ਤੋਂ ਅੰਮੀਨਾਦਾਬ, ਅਤੇ ਅੰਮੀਨਾਦਾਬ ਤੋਂ ਨਾਹੱਸ਼ੋਨ ਪੈਦਾ ਹੋਇਆ, ਨਾਹੱਸ਼ੋਨ ਤੋਂ ਸਲਮੋਨ,

5 ਸਲਮੋਨ ਅਤੇ ਰਾਹਾਬ ਤੋਂ ਬੋਅਜ਼ ਪੈਦਾ ਹੋਇਆ, ਬੋਅਜ਼ ਅਤੇ ਰੂਥ ਤੋਂ ਓਬੇਦ ਪੈਦਾ ਹੋਇਆ, ਓਬੇਦ ਤੋਂ ਯੱਸੀ ਪੈਦਾ ਹੋਇਆ,

6 ਯੱਸੀ ਰਾਜਾ ਦਾਵੀਦ ਦਾ ਪਿਤਾ ਸੀ। ਦਾਵੀਦ ਅਤੇ ਉਰਿਆਹ ਦੀ ਪਤਨੀ ਤੋਂ ਸ਼ਲੋਮੋਨ ਪੈਦਾ ਹੋਇਆ,

7 ਸ਼ਲੋਮੋਨ ਤੋਂ ਰੋਬੋਆਮ, ਰੋਬੋਆਮ ਤੋਂ ਅਬੀਯਾਹ, ਅਬੀਯਾਹ ਤੋਂ ਆਸਾਫ ਪੈਦਾ ਹੋਇਆ,

8 ਆਸਾਫ ਤੋਂ ਯਹੋਸ਼ਾਫਾਤ, ਯਹੋਸ਼ਾਫਾਤ ਤੋਂ ਯੋਰਾਮ, ਯੋਰਾਮ ਤੋਂ ਉੱਜਿਆਹ ਪੈਦਾ ਹੋਇਆ,

9 ਉੱਜਿਆਹ ਤੋਂ ਯੋਥਾਮ, ਯੋਥਾਮ ਤੋਂ ਆਖ਼ਾਜ, ਆਖ਼ਾਜ ਤੋਂ ਹੇਜੇਕਿਆ ਪੈਦਾ ਹੋਇਆ,

10 ਹੇਜੇਕਿਆ ਤੋਂ ਮਨੱਸ਼ੇਹ, ਮਨੱਸ਼ੇਹ ਤੋਂ ਅਮੋਨ, ਅਮੋਨ ਤੋਂ ਯੋਸ਼ਿਆਹ,

11 ਯੋਸ਼ਿਆਹ ਤੋਂ ਬਾਬੇਲ ਪੁੱਜਣ ਦੇ ਸਮੇਂ ਯਖੋਨਿਆ ਅਤੇ ਉਸਦੇ ਭਰਾ ਪੈਦਾ ਹੋਏ।

12 ਬਾਬੇਲ ਪੁੱਜਣ ਦੇ ਬਾਅਦ: ਯਖੋਨਿਆ ਤੋਂ ਸਲਾਥਿਏਲ ਪੈਦਾ ਹੋਇਆ, ਸਲਾਥਿਏਲ ਤੋਂ ਜ਼ੇਰੋਬਾਬੇਲ,

13 ਜ਼ੇਰੋਬਾਬੇਲ ਤੋਂ ਅਬੀਹੂਦ, ਅਬੀਹੂਦ ਤੋਂ ਏਲਿਆਕਿਮ, ਏਲਿਆਕਿਮ ਤੋਂ ਆਜੋਰ,

14 ਆਜੋਰ ਤੋਂ ਸਾਦੋਕ, ਸਾਦੋਕ ਤੋਂ ਆਖਿਮ, ਆਖਿਮ ਤੋਂ ਏਲਿਹੂਦ ਪੈਦਾ ਹੋਇਆ,

15 ਏਲਿਹੂਦ ਤੋਂ ਏਲਿਏਜਰ, ਏਲਿਏਜਰ ਤੋਂ ਮੱਥਾਨ, ਮੱਥਾਨ ਤੋਂ ਯਾਕੋਬ,

16 ਅਤੇ ਯਾਕੋਬ ਤੋਂ ਯੋਸੇਫ਼ ਪੈਦਾ ਹੋਇਆ, ਉਹ ਮਰਿਯਮ ਦਾ ਪਤੀ ਸੀ ਅਤੇ ਮਰਿਯਮ ਦੀ ਕੁੱਖੋ ਯਿਸ਼ੂ ਨੇ ਜਨਮ ਲਿਆ, ਜਿਹਨਾਂ ਨੂੰ ਮਸੀਹ ਕਿਹਾ ਜਾਂਦਾ ਹੈ।

17 ਅਬਰਾਹਾਮ ਤੋਂ ਲੈ ਕੇ ਦਾਵੀਦ ਤੱਕ ਕੁਲ ਚੌਦਾਂ ਪੀੜ੍ਹੀਆਂ ਸਨ, ਦਾਵੀਦ ਤੋਂ ਲੇ ਕੇ ਬਾਬੇਲ ਪੁੱਜਣ ਤੱਕ ਚੌਦਾਂ ਹਨ ਅਤੇ ਬਾਬੇਲ ਵੱਲ ਜਾਣ ਤੋਂ ਲੇ ਕੇ ਮਸੀਹ ਯਿਸ਼ੂ ਤੱਕ ਚੌਦਾਂ ਪੀੜ੍ਹੀਆਂ ਹੋਈਆ ਹਨ।


ਯਿਸ਼ੂ ਮਸੀਹ ਦਾ ਜਨਮ

18 ਯਿਸ਼ੂ ਮਸੀਹ ਦਾ ਜਨਮ ਇਸ ਤਰ੍ਹਾ ਹੋਇਆ: ਉਹਨਾਂ ਦੀ ਮਾਤਾ ਮਰਿਯਮ ਦੀ ਮੰਗਣੀ ਯੋਸੇਫ਼ ਨਾਲ ਹੋਈ, ਪਰ ਵਿਆਹ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ।

19 ਉਸ ਦਾ ਪਤੀ ਯੋਸੇਫ਼ ਜੋ ਇੱਕ ਧਰਮੀ ਪੁਰਖ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮਰਿਯਮ ਨੂੰ ਲੋਕਾਂ ਵਿੱਚ ਬਦਨਾਮ ਕਰੇ, ਇਸ ਲਈ ਉਸਦੇ ਮਨ ਵਿੱਚ ਇਹ ਸੀ ਕਿ ਉਹ ਉਸਨੂੰ ਚੁੱਪ-ਚਾਪ ਛੱਡ ਦੇਵੇ।

20 ਪਰ ਜਦੋਂ ਉਹ ਇਹਨਾਂ ਗੱਲਾਂ ਬਾਰੇ ਸੋਚਦਾ ਸੀ, ਤਾਂ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਉਸ ਨੂੰ ਕਿਹਾ, “ਯੋਸੇਫ਼, ਦਾਵੀਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾਉਣ ਤੋਂ ਨਾ ਡਰ, ਕਿਉਂਕਿ ਜੋ ਉਸ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਵਲੋਂ ਹੈ।

21 ਉਹ ਇੱਕ ਪੁੱਤ੍ਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ।”

22 ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੇ ਦੁਆਰਾ ਕਿਹਾ ਗਿਆ ਪ੍ਰਭੂ ਦਾ ਇਹ ਵਚਨ ਪੂਰਾ ਹੋਵੇ:

23 “ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ, ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ,” ਜਿਸ ਦਾ ਅਰਥ ਹੈ, “ਪਰਮੇਸ਼ਵਰ ਸਾਡੇ ਨਾਲ।”

24 ਜਦੋਂ ਯੋਸੇਫ਼ ਨੀਂਦ ਤੋਂ ਉੱਠਿਆ, ਤਾਂ ਉਸਨੇ ਉਸੇ ਤਰ੍ਹਾ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲੈ ਆਇਆ।

25 ਪਰ ਯੋਸੇਫ਼ ਨੇ ਵਿਆਹ ਸੰਪੰਨ ਹੋਣ ਨਾ ਦਿੱਤਾ ਜਦੋਂ ਤੱਕ ਉਸਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹਨਾਂ ਨੇ ਪੁੱਤਰ ਦਾ ਨਾਮ ਯਿਸ਼ੂ ਰੱਖਿਆ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies