Aanlyn Bybel

- Advertensies -

1 ਥੱਸਲੁ 3 - ਪੰਜਾਬੀ ਮੌਜੂਦਾ ਤਰਜਮਾ

1 ਅਸੀਂ ਤੁਹਾਨੂੰ ਨਾ ਦੇਖ ਕੇ ਹੋਰ ਆਪਣੇ ਆਪ ਨੂੰ ਰੋਕ ਨਾ ਸਕੇ, ਤਾਂ ਅਥੇਨੈ ਸ਼ਹਿਰ ਵਿੱਚ ਇਕੱਲੇ ਹੀ ਰਹਿਣ ਨੂੰ ਚੰਗਾ ਸਮਝਿਆ।

2 ਅਸੀਂ ਤਿਮੋਥਿਉਸ ਨੂੰ ਉਤਸ਼ਾਹਤ ਕਰਨ ਲਈ ਭੇਜਿਆ, ਜੋ ਕਿ ਮਸੀਹ ਦੀ ਖੁਸ਼ਖ਼ਬਰੀ ਨੂੰ ਫੈਲਾਉਣ ਵਿੱਚ ਸਾਡਾ ਭਰਾ ਅਤੇ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮਚਾਰੀ ਹੈ, ਤੁਹਾਡੀ ਨਿਹਚਾ ਵਿੱਚ ਤੁਹਾਨੂੰ ਮਜ਼ਬੂਤ ਅਤੇ ਉਤਸ਼ਾਹਤ ਕਰੇ,

3 ਤਾਂ ਜੋ ਕੋਈ ਵੀ ਇਨ੍ਹਾਂ ਅਜ਼ਮਾਇਸ਼ਾਂ ਤੋਂ ਪਰੇਸ਼ਾਨ ਨਾ ਹੋਵੇ। ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ।

4 ਦਰਅਸਲ, ਜਦੋਂ ਅਸੀਂ ਤੁਹਾਡੇ ਨਾਲ ਹੁੰਦੇ ਸੀ, ਅਸੀਂ ਤੁਹਾਨੂੰ ਦੱਸਦੇ ਰਹਿੰਦੇ ਸੀ ਕਿ ਸਾਨੂੰ ਸਤਾਇਆ ਜਾਵੇਗਾ। ਅਤੇ ਇਹ ਇਸ ਤਰ੍ਹਾਂ ਹੋਇਆ, ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।

5 ਇਸ ਕਾਰਨ ਕਰਕੇ, ਜਦੋਂ ਮੈਂ ਇਸਨੂੰ ਹੋਰ ਖੜਾ ਨਹੀਂ ਕਰ ਸਕਦਾ, ਮੈਂ ਤੁਹਾਡੇ ਵਿਸ਼ਵਾਸ ਬਾਰੇ ਪਤਾ ਲਗਾਉਣ ਲਈ ਭੇਜਿਆ। ਮੈਨੂੰ ਡਰ ਸੀ ਕਿ ਕਿਸੇ ਤਰੀਕੇ ਨਾਲ ਪਰਤਾਉਣ ਵਾਲੇ ਨੇ ਤੁਹਾਨੂੰ ਪਰਤਾਇਆ ਸੀ ਅਤੇ ਸ਼ਾਇਦ ਸਾਡੀ ਮਿਹਨਤ ਵਿਅਰਥ ਗਈ ਹੋਵੇ।


ਤਿਮੋਥਿਉਸ ਦੀ ਉਤਸ਼ਾਹਜਨਕ ਸਮਾਚਾਰ

6 ਪਰ ਤਿਮੋਥਿਉਸ ਹੁਣੇ ਹੀ ਤੁਹਾਡੇ ਤੋਂ ਸਾਡੇ ਕੋਲ ਆਇਆ ਹੈ ਅਤੇ ਤੁਹਾਡੇ ਵਿਸ਼ਵਾਸ ਅਤੇ ਪਿਆਰ ਬਾਰੇ ਖੁਸ਼ਖ਼ਬਰੀ ਲੈ ਕੇ ਆਇਆ ਹੈ। ਉਸਨੇ ਸਾਨੂੰ ਦੱਸਿਆ ਹੈ ਕਿ ਤੁਹਾਡੀਆਂ ਹਮੇਸ਼ਾ ਸਾਡੇ ਬਾਰੇ ਸੁਹਾਵਣੀਆਂ ਯਾਦਾਂ ਹਨ ਅਤੇ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ, ਜਿਵੇਂ ਅਸੀਂ ਵੀ ਤੁਹਾਨੂੰ ਵੇਖਣਾ ਚਾਹੁੰਦੇ ਹਾਂ।

7 ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡੇ ਸਾਰੇ ਦੁੱਖਾਂ ਅਤੇ ਕਸ਼ਟਾਂ ਵਿੱਚ ਸਾਨੂੰ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਦੇ ਕਾਰਨ ਉਤਸ਼ਾਹਤ ਹੋ ਗਏ।

8 ਫਿਲਹਾਲ ਸਾਡੀ ਸੱਚ-ਮੁੱਚ ਜਾਨ ਵਿੱਚ ਜਾਨ ਪੈ ਗਈ, ਕਿਉਂਕਿ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਹੋ।

9 ਅਸੀਂ ਤੁਹਾਡੇ ਲਈ ਸਾਡੇ ਪਰਮੇਸ਼ਵਰ ਦੀ ਮੌਜੂਦਗੀ ਵਿੱਚ ਜੋ ਖੁਸ਼ੀ ਪ੍ਰਾਪਤ ਕਰਦੇ ਹਾਂ ਉਸਦੇ ਬਦਲੇ ਵਿੱਚ ਅਸੀਂ ਤੁਹਾਡੇ ਲਈ ਪਰਮੇਸ਼ਵਰ ਦਾ ਕਾਫ਼ੀ ਧੰਨਵਾਦ ਕਿਵੇਂ ਕਰ ਸਕਦੇ ਹਾਂ?

10 ਰਾਤ ਅਤੇ ਦਿਨ ਅਸੀਂ ਬਹੁਤ ਹੀ ਦਿਲੋਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੁਬਾਰਾ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਵਿੱਚ ਜੋ ਘਾਟ ਹੈ ਉਸਨੂੰ ਪ੍ਰਦਾਨ ਕਰੀਏ।

11 ਹੁਣ ਸਾਡਾ ਪਰਮੇਸ਼ਵਰ ਅਤੇ ਪਿਤਾ ਆਪ ਅਤੇ ਸਾਡਾ ਪ੍ਰਭੂ ਯਿਸ਼ੂ ਤੁਹਾਡੇ ਕੋਲ ਆਉਣ ਦਾ ਰਸਤਾ ਸਾਫ਼ ਕਰੇ।

12 ਪ੍ਰਭੂ ਤੁਹਾਡੇ ਪਿਆਰ ਨੂੰ ਇੱਕ-ਦੂਜੇ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪਿਆਰ ਵਿੱਚ ਵਧਾਵੇ, ਜਿਵੇਂ ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ।

13 ਉਹ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ ਤਾਂ ਜੋ ਤੁਸੀਂ ਸਾਡੇ ਪਰਮੇਸ਼ਵਰ ਅਤੇ ਪਿਤਾ ਦੀ ਮੌਜੂਦਗੀ ਵਿੱਚ ਨਿਰਦੋਸ਼ ਅਤੇ ਪਵਿੱਤਰ ਹੋਵੋ ਜਦੋਂ ਸੱਚ-ਮੁੱਚ ਸਾਡਾ ਪ੍ਰਭੂ ਯਿਸ਼ੂ ਆਪਣੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਵਾਪਸ ਆਵੇਗਾ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies