Aanlyn Bybel

- Advertensies -

੨ ਇਤਿਹਾਸ 14 - ਪਵਿੱਤਰ ਬਾਈਬਲ

1 ਅਬੀਯਾਹ ਦੀ ਮੌਤ ਹੋ ਗਈ ਤਾਂ ਉਹ ਵੀ ਆਪਣੇ ਪੁਰਖਿਆਂ ’ਚ ਸ਼ਾਮਿਲ ਹੋ ਗਿਆ ਅਤੇ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਅ ਦਿੱਤਾ ਤੇ ਉਸਦੀ ਥਾਵੇਂ ਉਸਦਾ ਪੁੱਤਰ ਆਸਾ ਨਵਾਂ ਪਾਤਸ਼ਾਹ ਬਣਿਆ। ਆਸਾ ਦੇ ਰਾਜ ਵਿੱਚ ਦੇਸ ਵਿੱਚ 10 ਸਾਲ ਤੀਕ ਸ਼ਾਂਤੀ ਰਹੀ।


ਯਹੂਦਾਹ ਦਾ ਪਾਤਸ਼ਾਹ ਆਸਾ

2 ਆਸਾ ਪਾਤਸ਼ਾਹ ਨੇ ਉਹੀ ਕੀਤਾ ਜੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਸੀ।

3 ਉਸ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਆਸਥਾਨਾਂ ਨੂੰ ਢਾਹ ਦਿੱਤਾ ਅਤੇ ਯਾਦਗਾਰੀ ਪੱਥਰ ਨੂੰ ਭੰਨ ਸੁੱਟਿਆ ਅਤੇ ਯਾਦਗਾਰੀ ਪੱਥਰ ਨੂੰ ਚੂਰ-ਚੂਰ ਕਰ ਦਿੱਤਾ।

4 ਪਾਤਸ਼ਾਹ ਨੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਣ ਨੂੰ ਕਿਹਾ ਜਿਨ੍ਹਾਂ ਦੀ ਕਿ ਉਸ ਦੇ ਪੁਰਖਿਆਂ ਨੇ ਵੀ ਉਪਾਸਨਾ ਕੀਤੀ ਹੈ ਤੇ ਆਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮ ਅਤੇ ਨੇਮਾਂ ਨੂੰ ਮੰਨਣ ਦਾ ਆਦੇਸ਼ ਦਿੱਤਾ।

5 ਆਸਾ ਨੇ ਸਾਰੇ ਯਹੂਦਾਹ ਸ਼ਹਿਰ ਵਿੱਚੋਂ ਉੱਚੀਆਂ ਥਾਵਾਂ, ਧੂਪਾਂ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ ਇਸ ਲਈ ਉਸ ਦੇ ਰਾਜ ਵਿੱਚ ਦੇਸ ਵਿੱਚ ਚਾਰੋਂ ਪਾਸੇ ਸ਼ਾਂਤੀ ਰਹੀ।

6 ਆਸਾ ਨੇ ਯਹੂਦਾਹ ਵਿੱਚ ਜਦੋਂ ਸ਼ਾਂਤੀ ਦਾ ਰਾਜ ਸੀ ਉਸ ਵੇਲੇ ਸ਼ਹਿਰਾਂ ਨੂੰ ਪੱਕਿਆਂ ਕੀਤਾ ਤੇ ਇਨ੍ਹਾਂ ਸਾਲਾਂ ਵਿੱਚ ਆਸਾ ਨੇ ਕੋਈ ਲੜਾਈ ਨਾ ਕੀਤੀ ਕਿਉਂ ਕਿ ਯਹੋਵਾਹ ਵੱਲੋਂ ਉਸ ਨੂੰ ਸ਼ਾਂਤੀ ਪ੍ਰਾਪਤ ਹੋਈ ਸੀ।

7 ਆਸਾ ਨੇ ਯਹੂਦਾਹ ਦੇ ਲੋਕਾਂ ਨੂੰ ਆਖਿਆ, “ਆਓ ਅਸੀਂ ਇਹ ਸ਼ਹਿਰ ਬਣਾਈੇਏ ਅਤੇ ਇਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈੇਏ ਅਤੇ ਫ਼ਾਟਕ ਬਣਾ ਕੇ ਉਨ੍ਹਾਂ ਤੇ ਅਰਲ ਲਗਾਈੇਏ, ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ। ਇਹ ਦੇਸ ਸਾਡੇ ਕਬਜ਼ੇ ਵਿੱਚ ਇਸ ਲਈ ਹੈ ਕਿਉਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧਿਆਇਆ ਤੇ ਉਸ ਨੇ ਸਾਡੇ ਚਾਰੇ-ਪਾਸੇ ਸ਼ਾਂਤੀ ਵਰਤਾਈ ਹੈ।” ਇਉਂ ਉਨ੍ਹਾਂ ਨੇ ਇਸ ਰਾਜ ਨੂੰ ਬਣਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ।

8 ਆਸਾ ਪਾਤਸ਼ਾਹ ਕੋਲ ਯਹੂਦਾਹ ਘਰਾਣੇ ਵਿੱਚੋਂ 3,00,000 ਮਨੁੱਖਾਂ ਦੀ ਫ਼ੌਜ ਸੀ ਅਤੇ ਬਿਨਯਾਮੀਨ ਵਿੱਚੋਂ 2,80,000 ਯਹੂਦਾਹ ਦੇ ਸੈਨਿਕਾਂ ਦੇ ਹੱਥਾਂ ’ਚ ਢਾਲਾਂ ਅਤੇ ਬਰਛੇ ਹੁੰਦੇ ਸਨ ਅਤੇ ਬਿਨਯਾਮੀਨ ਦੇ ਸੈਨਿਕਾਂ ਦੇ ਹੱਥਾਂ ਵਿੱਚ ਛੋਟੀਆਂ ਢਾਲਾਂ ਹੁੰਦੀਆਂ ਅਤੇ ਤੀਰ ਚਲਾਉਂਦੇ ਸਨ। ਇਹ ਸਾਰੇ ਮਨੁੱਖ ਤਕੜੇ ਵੀਰ ਯੋਧੇ ਸਨ।

9 ਤਦ ਜ਼ਰਹ ਜੋ ਕੂਸ਼ੀ ਤੋਂ ਸੀ ਆਸਾ ਦੇ ਵਿਰੁੱਧ ਉੱਠਿਆ। ਉੱਸਦੀ ਫ਼ੌਜ ਵਿੱਚ ਉਸ ਕੋਲ 10,00,000 ਸੈਨਿਕ ਅਤੇ 300 ਰੱਥ ਸਨ ਅਤੇ ਉਸਦੀ ਫ਼ੌਜ ਦੂਰ ਤੱਕ ਮਾਰੇਸ਼ਾਹ ਦੇ ਸ਼ਹਿਰ ਤੀਕ ਗਈ।

10 ਆਸਾ ਵੀ ਉਸ ਦੇ ਵਿਰੁੱਧ ਲੜਿਆ ਅਤੇ ਆਸਾ ਦੀ ਫ਼ੌਜ ਨੇ ਮਾਰੇਸ਼ਾਹ ਵਿੱਚ ਸਫ਼ਾਥਾਹ ਦੀ ਵਾਦੀ ਵਿੱਚ ਲੜਾਈ ਲਈ ਤਿਆਰੀ ਕਸੀ।

11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ, “ਹੇ ਯਹੋਵਾਹ, ਸਿਰਫ਼ ਤੂੰ ਹੀ ਬਲਵਾਨ ਲੋਕਾਂ ਅੱਗੇ ਨਿਰਬਲ ਲੋਕਾਂ ਦੀ ਮਦਦ ਕਰ ਸੱਕਦਾ ਹੈਂ ਸੋ ਇਸ ਵਾਸਤੇ ਹੇ ਯਹੋਵਾਹ, ਸਾਡੇ ਪਰਮੇਸ਼ੁਰ ਅਸੀਂ ਤੇਰੇ ਅਧੀਨ ਹਾਂ ਸਾਡੀ ਮਦਦ ਕਰ। ਅਸੀਂ ਤੇਰਾ ਨਾਂ ਲੈ ਕੇ ਇੰਨੀ ਬਲਵਾਨ ਫ਼ੌਜ ਨਾਲ ਟਾਕਰਾ ਕਰਨ ਲੱਗੇ ਹਾਂ। ਹੇ ਯਹੋਵਾਹ ਪਰਮੇਸ਼ੁਰ ਤੂੰ ਆਪਣੇ ਨਾਂ ਦੀ ਲਾਜ ਰੱਖੀਂ ਤੇ ਕਿਸੇ ਨੂੰ ਆਪਣੇ ਵਿਰੁੱਧ ਨਾ ਉੱਠਣ ਦੇਵੀਂ।”

12 ਤਦ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਹਾਰ ਕੇ ਭੱਜ ਗਏ।

13 ਆਸਾ ਦੀ ਫ਼ੌਜ ਨੇ ਕੂਸ਼ੀਆਂ ਦਾ ਗਰਾਰ ਤੀਕ ਪਿੱਛਾ ਕੀਤਾ। ਕਿੰਨੇ ਸਾਰੇ ਕੂਸ਼ੀ ਮਾਰੇ ਗਏ ਤੇ ਉਹ ਮੁੜ ਫ਼ੌਜ ਦੇ ਰੂਪ ’ਚ ਇਕੱਠੇ ਹੋਕੇ ਲੜਨ ਦਾ ਹੌਂਸਲਾ ਨਾ ਕਰ ਸੱਕੇ। ਉਨ੍ਹਾਂ ਨੂੰ ਯਹੋਵਾਹ ਤੇ ਉਸਦੀ ਫ਼ੌਜ ਨੇ ਭੰਨ ਸੁੱਟਿਆ ਅਤੇ ਆਸਾ ਪਾਤਸ਼ਾਹ ਤੇ ਉਸਦੀ ਫ਼ੌਜ ਨੇ ਉਨ੍ਹਾਂ ਦੀ ਕਿੰਨਾ ਕੀਮਤੀ ਸਮਾਨ ਲੁੱਟ ਲਿਆ।

14 ਆਸਾ ਅਤੇ ਉਸਦੀ ਸੈਨਾ ਨੇ ਗਰਾਰ ਤੇ ਉਸ ਦੇ ਨੇੜੇ ਦੇ ਸ਼ਹਿਰਾਂ ਨੂੰ ਹਰਾਇਆ ਅਤੇ ਉੱਥੋਂ ਦੇ ਵਾਸੀ ਯਹੋਵਾਹ ਤੋਂ ਭੈਅ ਖਾਣ ਲੱਗੇ। ਉਨ੍ਹਾਂ ਸ਼ਹਿਰਾਂ ਵਿੱਚ ਕਾਫ਼ੀ ਵੱਡਮੁੱਲਾ ਸਮਾਨ ਸੀ ਤੇ ਆਸਾ ਦੀ ਫ਼ੌਜ ਨੇ ਉਹ ਸਾਰਾ ਸਮਾਨ ਲੁੱਟ ਲਿਆ ਤੇ ਆਪਣੇ ਸ਼ਹਿਰ ਲੈ ਆਏ।

15 ਆਸਾ ਦੀ ਸੈਨਾ ਨੇ ਉਨ੍ਹਾਂ ਡੇਰਿਆਂ ਤੇ ਵੀ ਹਮਲਾ ਬੋਲਿਆ ਜਿੱਥੇ ਆਜੜੀ ਸਨ ਤੇ ਉੱਥੋਂ ਉਹ ਕਿੰਨੇ ਹੀ ਊਠ ਅਤੇ ਭੇਡਾਂ ਯਰੂਸ਼ਲਮ ਵਿੱਚ ਲੈ ਆਏ।

Punjabi Holy Bible: Easy-to-Read Version

All rights reserved.

© 2002 Bible League International

Bible League International
Volg ons:



Advertensies