ਜ਼ਬੂਰਾਂ ਦੀ ਪੋਥੀ 13 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਸੰਕਟ ਦੇ ਸਮੇਂ ਸਹਾਇਤਾ ਲਈ ਪ੍ਰਾਰਥਨਾ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। 1 ਹੇ ਯਹੋਵਾਹ, ਤੂੰ ਕਦੋਂ ਤੱਕ ਮੈਨੂੰ ਭੁਲਾ ਛੱਡੇਂਗਾ? ਕੀ ਸਦਾ ਲਈ? ਤੂੰ ਕਦੋਂ ਤੱਕ ਆਪਣਾ ਮੂੰਹ ਮੈਥੋਂ ਲੁਕਾਵੇਂਗਾ? 2 ਮੈਂ ਕਦੋਂ ਤੱਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ? ਮੇਰਾ ਵੈਰੀ ਕਦੋਂ ਤੱਕ ਮੇਰੇ ਸਿਰ ਹੁੰਦਾ ਰਹੇ? 3 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਧਿਆਨ ਦੇ ਕੇ ਮੈਨੂੰ ਉੱਤਰ ਦੇ, ਮੇਰੀਆਂ ਅੱਖਾਂ ਨੂੰ ਚਾਨਣਾ ਦੇ ਕਿਤੇ ਅਜਿਹਾ ਨਾ ਹੋਵੇ ਮੌਤ ਦੀ ਨੀਂਦ ਮੈਨੂੰ ਆ ਪਵੇ, 4 ਅਜਿਹਾ ਨਾ ਹੋਵੇ ਮੇਰਾ ਵੈਰੀ ਆਖੇ, ਮੈਂ ਉਸ ਨੂੰ ਜਿੱਤ ਲਿਆ ਹੈ, ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ-ਬਾਗ ਹੋਣ। 5 ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ। 6 ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.