ਤੀਤੁਸ ਨੂੰ 3:8 - Punjabi Standard Bible8 ਇਹ ਗੱਲਾਂ ਸੱਚ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਉੱਤੇ ਜ਼ੋਰ ਦੇ ਤਾਂਕਿ ਜਿਨ੍ਹਾਂ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮ ਕਰਨ ਵਿੱਚ ਮਨ ਲਾਉਣ। ਇਹ ਗੱਲਾਂ ਮਨੁੱਖਾਂ ਦੇ ਲਈ ਭਲੀਆਂ ਅਤੇ ਲਾਭਦਾਇਕ ਹਨ। Sien die hoofstukਪਵਿੱਤਰ ਬਾਈਬਲ O.V. Bible (BSI)8 ਇਹ ਬਚਨ ਸਤ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਵਿਖੇ ਪਕਿਆਈ ਨਾਲ ਬੋਲਿਆ ਕਰੇਂ ਭਈ ਜਿਨ੍ਹਾਂ ਪਰਮੇਸ਼ੁਰ ਦੀ ਪਰਤੀਤ ਕੀਤੀ ਹੈ ਓਹ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ । ਏਹ ਗੱਲਾਂ ਭਲੀਆਂ ਅਤੇ ਮਨੁੱਖਾਂ ਲਈ ਗੁਣਕਾਰ ਹਨ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਇਹ ਬਚਨ ਸੱਚ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਬਾਰੇ ਦਲੇਰੀ ਨਾਲ ਬੋਲਿਆ ਕਰ ਕਿ ਜਿਨ੍ਹਾਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮਾਂ ਵਿੱਚ ਲੱਗੇ ਰਹਿਣ। ਇਹ ਗੱਲਾਂ ਭਲੀਆਂ ਅਤੇ ਮਨੁੱਖਾਂ ਦੇ ਲਾਭ ਦੀਆਂ ਹਨ। Sien die hoofstukਪਵਿੱਤਰ ਬਾਈਬਲ (Revised Common Language North American Edition)8 ਇਹ ਸ਼ਬਦ ਭਰੋਸੇਯੋਗ ਹਨ । ਮੈਂ ਚਾਹੁੰਦਾ ਹਾਂ ਕਿ ਤੂੰ ਇਹਨਾਂ ਗੱਲਾਂ ਉੱਤੇ ਖ਼ਾਸ ਜ਼ੋਰ ਦੇਵੇਂ ਤਾਂ ਜੋ ਉਹ ਜਿਹੜੇ ਪਰਮੇਸ਼ਰ ਵਿੱਚ ਵਿਸ਼ਵਾਸ ਕਰ ਚੁੱਕੇ ਹਨ ਭਲੇ ਕੰਮ ਕਰਨ ਵੱਲ ਧਿਆਨ ਦੇਣ । ਇਹ ਗੱਲਾਂ ਭਲੀਆਂ ਅਤੇ ਸਾਰਿਆਂ ਦੇ ਲਈ ਲਾਭਦਾਇਕ ਹਨ । Sien die hoofstukਪੰਜਾਬੀ ਮੌਜੂਦਾ ਤਰਜਮਾ8 ਇਹ ਇੱਕ ਭਰੋਸੇਯੋਗ ਕਹਾਵਤ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਤੇ ਜ਼ੋਰ ਦਿਓ, ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਹੈ ਉਹ ਆਪਣੇ ਆਪ ਨੂੰ ਭਲੇ ਕੰਮਾਂ ਲਈ ਸਮਰਪਿਤ ਕਰਨ ਲਈ ਸਾਵਧਾਨ ਰਹਿਣ। ਇਹ ਗੱਲਾਂ ਭਲੀਆਂ ਅਤੇ ਹਰ ਮਨੁੱਖ ਦੇ ਲਈ ਲਾਭਦਾਇਕ ਹਨ। Sien die hoofstukਪਵਿੱਤਰ ਬਾਈਬਲ8 ਇਹ ਇੱਕ ਸੱਚਾ ਉਪਦੇਸ਼ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਨਿਸ਼ਿਚਤ ਕਰ ਲਵੋ ਕਿ ਲੋਕ ਇਹ ਗੱਲਾਂ ਸਮਝਦੇ ਹਨ। ਫ਼ੇਰ ਜਿਹੜੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਦੇ ਹਨ, ਆਪਣੇ ਜੀਵਨ ਨੂੰ ਚੰਗੀਆਂ ਗੱਲਾਂ ਕਰਨ ਲਈ ਵਰਤਣ ਵਾਸਤੇ ਧਿਆਨ ਰੱਖਣਗੇ। ਇਹ ਗੱਲਾਂ ਚੰਗੀਆਂ ਹਨ ਅਤੇ ਸਾਰੇ ਲੋਕਾਂ ਲਈ ਮਦਦਗਾਰ ਹਨ। Sien die hoofstuk |