ਪ੍ਰਕਾਸ਼ ਪੱਤਰ 1:4 - Punjabi Standard Bible4 ਯੂਹੰਨਾ ਵੱਲੋਂ ਅਸਿਯਾ ਦੀਆਂ ਸੱਤਾਂ ਕਲੀਸਿਆਵਾਂ ਨੂੰ: ਤੁਹਾਨੂੰ ਉਸ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ ਅਤੇ ਉਨ੍ਹਾਂ ਸੱਤ ਆਤਮਾਵਾਂ ਦੀ ਵੱਲੋਂ ਜੋ ਉਸ ਦੇ ਸਿੰਘਾਸਣ ਦੇ ਸਾਹਮਣੇ ਹਨ, ਕਿਰਪਾ ਅਤੇ ਸ਼ਾਂਤੀ ਮਿਲੇ Sien die hoofstukਪਵਿੱਤਰ ਬਾਈਬਲ O.V. Bible (BSI)4 ਲਿਖਤੁਮ ਯੂਹੰਨਾ, ਅੱਗੇ ਜੋਗ ਉਨ੍ਹਾਂ ਸੱਤਾਂ ਕਲੀਸਿਯਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ ਉਹ ਦੀ ਵੱਲੋਂ ਜਿਹੜਾ ਹੈ ਅਤੇ ਜਿਹੜਾ ਹੈਸੀ ਅਤੇ ਜਿਹੜਾ ਆਉਣ ਵਾਲਾ ਹੈ ਕਿਰਪਾ ਅਤੇ ਸ਼ਾਂਤੀ ਤੁਹਾਨੂੰ ਹੋਵੇ । ਨਾਲੇ ਓਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ4 ਯੂਹੰਨਾ ਵੱਲੋਂ, ਅੱਗੇ ਉਨ੍ਹਾਂ ਸੱਤਾਂ ਕਲੀਸਿਯਾਵਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ: ਉਹ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ। ਅਤੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ। Sien die hoofstukਪਵਿੱਤਰ ਬਾਈਬਲ (Revised Common Language North American Edition)4 ਯੂਹੰਨਾ ਦੇ ਵੱਲੋਂ ਏਸ਼ੀਆ ਦੀਆਂ ਸੱਤ ਕਲੀਸੀਯਾਵਾਂ ਦੇ ਨਾਂ, ਪਰਮੇਸ਼ਰ ਦੇ ਵੱਲੋਂ ਜਿਹੜੇ ਹਨ, ਜਿਹੜੇ ਸਨ ਅਤੇ ਜਿਹੜੇ ਆ ਰਹੇ ਹਨ ਅਤੇ ਉਹਨਾਂ ਸੱਤ ਆਤਮਾਵਾਂ ਦੇ ਵੱਲੋਂ ਜਿਹੜੀਆਂ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਹਨ Sien die hoofstukਪੰਜਾਬੀ ਮੌਜੂਦਾ ਤਰਜਮਾ4 ਯੋਹਨ ਦੇ ਵੱਲੋਂ, ਉਹਨਾਂ ਸੱਤ ਕਲੀਸਿਆਵਾਂ ਨੂੰ ਜਿਹੜੀਆਂ ਏਸ਼ੀਆ ਪ੍ਰਦੇਸ਼ ਵਿੱਚ ਹਨ। ਉਸ ਵੱਲੋਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਹੋਵੇ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਅਤੇ ਨਾਲੇ ਸੱਤ ਆਤਮਾਵਾਂ ਵੱਲੋਂ ਜਿਹੜੀਆਂ ਉਸ ਦੇ ਸਿੰਘਾਸਣ ਦੇ ਅੱਗੇ ਹਨ। Sien die hoofstukਪਵਿੱਤਰ ਬਾਈਬਲ4 ਯੂਹੰਨਾ ਵੱਲੋਂ, ਅਸਿਯਾ ਦੇ ਸੂਬੇ ਵਿੱਚ ਸੱਤ ਕਲੀਸਿਯਾਵਾਂ ਨੂੰ: ਉਸ ਇੱਕ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ, ਜੋ ਹੈ, ਜੋ ਹਮੇਸ਼ਾ ਸੀ ਅਤੇ ਜੋ ਆ ਰਿਹਾ ਹੈ; ਅਤੇ ਉਸ ਦੇ ਤਖਤ ਦੇ ਅੱਗੇ ਦੇ ਸੱਤ ਆਤਮਿਆਂ ਵੱਲੋਂ ਅਤੇ ਯਿਸੂ ਮਸੀਹ ਵੱਲੋਂ। Sien die hoofstuk |