Aanlyn Bybel

- Advertensies -




ਲੂਕਾ ਦੀ ਇੰਜੀਲ 2:15 - Punjabi Standard Bible

15 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਵਰਗਦੂਤ ਉਨ੍ਹਾਂ ਕੋਲੋਂ ਸਵਰਗ ਨੂੰ ਚਲੇ ਗਏ ਤਾਂ ਚਰਵਾਹੇ ਆਪਸ ਵਿੱਚ ਕਹਿਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਖ਼ਬਰ ਪ੍ਰਭੂ ਨੇ ਸਾਨੂੰ ਦਿੱਤੀ ਹੈ।”

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

15 ਤਾਂ ਐਉਂ ਹੋਇਆ ਕਿ ਜਦ ਦੂਤ ਉਨ੍ਹਾਂ ਜੇ ਕੋਲੋਂ ਚਲੇ ਗਏ ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਤੀਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਪ੍ਰਭੁ ਨੇ ਸਾਨੂੰ ਖਬਰ ਦਿੱਤੀ ਹੈ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

15 ਜਦ ਦੂਤ ਉਨ੍ਹਾਂ ਦੇ ਕੋਲੋਂ ਸਵਰਗ ਨੂੰ ਚਲੇ ਗਏ ਤਦ ਚਰਵਾਹਿਆਂ ਨੇ ਆਪਸ ਵਿੱਚ ਆਖਿਆ, ਆਉ ਹੁਣ ਬੈਤਲਹਮ ਵੱਲ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ, ਵੇਖੀਏ, ਜਿਸ ਦੀ ਖ਼ਬਰ ਪ੍ਰਭੂ ਨੇ ਦਿੱਤੀ ਹੈ।

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

15 ਜਦੋਂ ਸਵਰਗਦੂਤ ਉੱਥੋਂ ਸਵਰਗ ਨੂੰ ਵਾਪਸ ਚਲੇ ਗਏ ਤਾਂ ਚਰਵਾਹਿਆਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਬੈਤਲਹਮ ਨੂੰ ਚੱਲੀਏ ਅਤੇ ਜੋ ਘਟਨਾ ਉੱਥੇ ਵਾਪਰੀ ਹੈ ਜਿਸ ਦੇ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ, ਜਾ ਕੇ ਦੇਖੀਏ ।”

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

15 ਜਦੋਂ ਸਵਰਗਦੂਤ ਸਵਰਗ ਚੱਲੇ ਗਏ ਤੱਦ ਚਰਵਾਹਿਆਂ ਨੇ ਆਪਸ ਵਿੱਚ ਵਿਚਾਰ ਕੀਤਾ, “ਆਓ ਅਸੀਂ ਬੇਥਲੇਹੇਮ ਜਾ ਕੇ ਉਹ ਸੱਭ ਵੇਖੀਈਏ, ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ।”

Sien die hoofstuk Kopieer

ਪਵਿੱਤਰ ਬਾਈਬਲ

15 ਦੂਤ ਆਜੜੀਆਂ ਨੂੰ ਛੱਡ ਕੇ ਫ਼ੇਰ ਸੁਰਗ ਨੂੰ ਵਾਪਸ ਮੁੜ ਗਏ। ਆਜੜੀ ਇੱਕ ਦੂਜੇ ਨੂੰ ਆਖਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ, ਅਤੇ ਉਸ ਗੱਲ ਨੂੰ ਵੇਖੀਏ ਜਿਸਦੀ ਖਬਰ ਸਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ।”

Sien die hoofstuk Kopieer




ਲੂਕਾ ਦੀ ਇੰਜੀਲ 2:15

Volg ons:

Advertensies


Advertensies